ਅੰਮ੍ਰਿਤਸਰ : ਪਾਕਿਸਤਾਨ ਜਾ ਕੇ ਆਪਣੇ ਜੋਸ਼ੀਲੇ ਇਰਾਦਿਆਂ ਨਾਲ ‘ਸਕੀਨਾ’ ਨੂੰ ਲਿਆਉਣ ਵਾਲੇ ‘ਤਾਰਾ’ ਨੇ ਸ਼ਨਿਚਰਵਾਰ ਨੂੰ ਅਟਾਰੀ ਸਰਹੱਦ ’ਤੇ ਜਦੋਂ ਹਿੰਦੁਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ, ਜ਼ਿੰਦਾਬਾਦ ਰਹੇਗਾ ਦੇ ਜੈਕਾਰੇ ਲਾਏ ਤਾਂ ਉਥੇ ਪੁੱਜੇ ਹਜ਼ਾਰਾਂ ਲੋਕ ਜੋਸ਼ ਨਾਲ ਭਰ ਗਏ। ਸੰਨੀ ਦਿਓਲ (Sunny Deol) ਦੇ ਜੋਸ਼ ਨੂੰ ਦੇਖ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਬੈਠੇ ਪਾਕਿਸਤਾਨੀਆਂ ਦੀ ਜ਼ੁਬਾਨ ਕੁਝ ਪਲ ਲਈ ਥਮ ਗਈ।
ਸੰਨੀ ਦਿਓਲ ਦੇ ਨਾਲ ਅਦਾਕਾਰਾ ਅਮੀਸ਼ਾ ਪਟੇਲ ਤੇ ਗਾਇਕ ਉਦਿਤ ਨਾਰਾਇਣ ਵੀ ਰਿਟ੍ਰੀਟ ਸੈਰੇਮਨੀ ਦੇਖਣ ਅਟਾਰੀ ਸਰਹੱਦ ’ਤੇ ਪਹੁੰਚੇ ਸਨ।
ਸਨੀ ਦਿਓਲ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਰਿਟ੍ਰੀਟ ਸੈਰੇਮਨੀ ਦੇਖਣ ਆਏ ਲੋਕਾਂ ਨੂੰ ਪਤਾ ਨਹੀਂ ਸੀ ਕਿ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਆ ਰਹੇ ਹਨ। ਜਿਵੇਂ ਹੀ ਉਹ ਅਟਾਰੀ ਸਰਹੱਦ ’ਤੇ ਪਹੁੰਚੇ ਉਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।
ਚਾਰੇ ਪਾਸਿਓਂ ਭਾਰਤ ਮਾਤਾ ਦੀ ਜੈ ਤੇ ਵੰਦੇਮਾਤਰਮ ਦੇ ਜੈਕਾਰੇ ਗੂੰਜਣ ਲੱਗੇ। ਇਸੇ ਦੌਰਾਨ ਸੰਨੀ ਦਿਓਲ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਅਮੀਸ਼ਾ ਪਟੇਲ ਨਾਲ ਭੰਗੜਾ ਪਾਇਆ।
ਸੰਨੀ ਦਿਓਲ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਜਵਾਨ ਹੀ ਸਾਡੇ ਅਸਲੀ ਹੀਰੋ ਹਨ। ਇਨ੍ਹਾਂ ਨਾਲ ਮਿਲ ਕੇ ਕਾਫੀ ਖੁਸ਼ੀ ਮਿਲਦੀ ਹੈ। ਪੂਰਾ ਦੇਸ਼ ਇਕ ਪਰਿਵਾਰ ਹੈ। ਅਮੀਸ਼ਾ ਪਟੇਲ ਨੇ ਕਿਹਾ ਕਿ ਫਿਲਮ ਗਦਰ-1 ਵਿਚ ਮੈਂ ਉਸ ਪਾਰ ਗਈ ਸੀ। ਹੁਣ ਗਦਰ-2 ਵਿਚ ਇਸ ਪਾਰ ਹਾਂ, ਜਿਥੇ ‘ਸਕੀਨਾ’ ਹੈ।ਸਰਹੱਦ ’ਤੇ ਆਉਣ ਦਾ ਮੌਕਾ ਪ੍ਰਾਪਤ ਹੋਇਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)