ਅੰਮ੍ਰਿਤਸਰ : ਹਸਪਤਾਲ ‘ਚ ਗੈਂਗਸਟਰ ਰਾਣਾ ਕੰਦੋਵਾਲੀਆ ‘ਤੇ ਵਰ੍ਹਾਈਆਂ ਗੋਲੀਆਂ

0
1410

ਅੰਮ੍ਰਿਤਸਰ | ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਮੰਗਲਵਾਰ ਸ਼ਾਮ ਰਿਸ਼ਤੇਦਾਰ ਦਾ ਹਾਲ ਜਾਣਨ ਪਹੁੰਚੇ ਗੈਂਗਸਟਰ ਰਣਦੀਪ ਸਿੰਘ ਰਾਣਾ ਕੰਦੋਵਾਲੀਆ ਦੀ ਕੁਝ ਗੈਂਗਸਟਰਾਂ ਨੇ ਹਸਪਤਾਲ ‘ਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ICU ਦੇ ਬਾਹਰ ਖੜ੍ਹੇ ਕੰਦੋਵਾਲੀਆ ਦੇ ਸਿਰ ‘ਤੇ 5 ਅਤੇ ਪਿੱਠ ‘ਤੇ 2 ਗੋਲੀਆਂ ਲੱਗੀਆਂ। ਉਸ ਨੂੰ ਬਚਾਉਣ ਆਏ ਉਸ ਦੇ ਸਾਥੀ ਤੇਜਬੀਰ ਸਿੰਘ ਨੰਗਲੀ ਨੂੰ ਵੀ ਗੋਲੀ ਮਾਰੀ ਗਈ, ਜਦਕਿ ਗੈਂਗਸਟਰ ਭੱਜਦੇ ਸਮੇਂ ਹਸਪਤਾਲ ਦੇ ਸਕਿਓਰਿਟੀ ਗਾਰਡ ਨੂੰ ਵੀ ਗੋਲੀ ਮਾਰ ਗਏ।

ਵਾਰਦਾਤ ਦੇ ਪਿੱਛੇ ਤਰਨਤਾਰਨ ਦੇ ਗੈਂਗਸਟਰ ਹਰਰੋਸ਼ਨ ਸਿੰਘ ਹੁੰਦਲ ਦਾ ਹੱਥ ਦੱਸਿਆ ਜਾ ਰਿਹਾ ਹੈ ਕਿਉਂਕਿ ਕੰਦੋਵਾਲੀਆ ਨੇ ਹੁੰਦਲ ਨੂੰ ਘਰ ‘ਚ ਜਾ ਕੇ ਧਮਕੀਆਂ ਦਿੱਤੀਆਂ ਸਨ।

ਇੱਕ ਸਾਲ ਪਹਿਲਾਂ ਜ਼ਮਾਨਤ ‘ਤੇ ਆਏ ਰਾਣਾ ‘ਤੇ 15 ਕੇਸ ਦਰਜ ਸਨ। ਪੁਲਿਸ ਨੇ ਦੱਸਿਆ ਕਿ ਤਰਨਤਾਰਨ ਦੇ ਇੱਕ ਗੈਂਗਸਟਰ ਨੇ ਗੋਲੀਆਂ ਮਾਰੀਆਂ ਹਨ। ਕੰਦੋਵਾਲੀਆ, ਦਵਿੰਦਰ ਬੰਬੀਹਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਚਾਉਣ ਆਏ ਸਾਥੀ ਅਤੇ ਗਾਰਡ ਨੂੰ ਵੀ ਮਾਰੀਆਂ ਗੋਲੀਆਂ

ਸ਼ਾਮ 7 ਵਜੇ 2 ਨਕਾਬਪੋਸ਼ ਕੇ ਡੀ ਹਸਪਤਾਲ ‘ਚ ਦਾਖਲ ਹੋਏ। ਹਮਲਾਵਰਾਂ ਨੇ ਕੰਦੋਵਾਲੀਆ ਦੇ ਇੱਕ ਸਾਥੀ ਤੇਜਬੀਰ ਸਿੰਘ ਨੰਗਲੀ ਨੂੰ ਵੀ 2 ਗੋਲੀਆਂ ਮਾਰੀਆਂ। ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਨਿਕਲਦੇ ਸਮੇਂ ਗਾਰਡ ਅਰੁਣ ਕੁਮਾਰ ਦੀ ਪਿੱਠ ‘ਤੇ ਵੀ ਗੋਲੀ ਮਾਰ ਦਿੱਤੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)