ਅੰਮ੍ਰਿਤਸਰ : ਰੰਜਿਸ਼ਨ ਨੌਜਵਾਨ ਨੂੰ ਮਾ.ਰੀਆਂ ਗੋ.ਲੀਆਂ, ਹਮਲਾਵਰ ਸੀਸੀਟੀਵੀ ‘ਚ ਕੈਦ

0
2579

ਅੰਮ੍ਰਿਤਸਰ, 28 ਫਰਵਰੀ | ਇਥੋਂ ਦੇ ਮਸ਼ਹੂਰ 88 ਫੁੱਟ ਰੋਡ ਉੱਪਰ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਬਲੂ ਨਾਮ ਦੇ ਪ੍ਰਵਾਸੀ ਨੌਜਵਾਨ ਵੱਲੋਂ ਗੁਰਪ੍ਰੀਤ ਸਿੰਘ ਉਤੇ ਗੋਲੀਆਂ ਚਲਾਈਆਂ ਗਈਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/748646377240724

ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜੇ। ਗੱਲਬਾਤ ਕਰਦਿਆਂ ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ 2021 ‘ਚ ਲੜਾਈ ਹੋਈ ਸੀ, ਜਿਸ ਦਾ ਰਾਜ਼ੀਨਾਮਾ ਹੋ ਗਿਆ ਸੀ ਪਰ ਬਬਲੂ ਨਾਮ ਦਾ ਲੜਕਾ ਪੁਰਾਣੀ ਰੰਜਿਸ਼ ਰੱਖਦਾ ਸੀ ਤੇ ਅੱਜ ਵੀ ਉਹ ਮੇਰੇ ਉਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਿਆ। ਉਸ ਨੇ ਕਿਹਾ ਕਿ ਇਹ ਚੋਰੀਆਂ ਵਗੈਰਾ ਵੀ ਕਰਦਾ ਹੈ। ਇਹ ਚੋਰੀ ਦੀਆਂ ਵਾਰਦਾਤਾਂ ਕਰਦਾ ਹੈ ਤੇ ਸ਼ਹਿਰੋਂ ਗਾਇਬ ਹੋ ਜਾਂਦਾ ਹੈ। ਪੀੜਤ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਸ ਨੂੰ ਜਲਦੀ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ।

ਪੀੜਤ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਸਾਡਾ ਮੁੰਡਾ ਘਰੋਂ ਦਵਾਈ ਲੈਣ ਲਈ ਗਿਆ ਸੀ ਤੇ ਗਲੀ ਦੇ ਮੁੰਡਿਆਂ ਨੇ ਸਾਨੂੰ ਆ ਕੇ ਦੱਸਿਆ ਕਿ ਬੌਬੀ ਦੇ ਗੋਲੀ ਵੱਜ ਗਈ ਹੈ। ਅਸੀਂ ਜਦੋਂ ਭੱਜ ਕੇ ਵੇਖਿਆ ਤਾਂ ਉਹ ਗੋਲੀ ਨਾਲ ਜ਼ਖਮੀ ਹੋਇਆ ਪਿਆ ਸੀ। ਇਸ ਮੌਕੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਪਹਿਲਾਂ ਵੀ ਇਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਦੇ ਚੱਲਦੇ ਅੱਜ ਦੋਸ਼ੀਆਂ ਵੱਲੋਂ ਗੁਰਪ੍ਰੀਤ ਉਤੇ ਗੋਲੀ ਚਲਾਈ ਗਈ।

ਗੁਰਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ, ਉਥੇ ਹੀ ਅਸੀਂ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।