ਅੰਮ੍ਰਿਤਸਰ : ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਸਹੁਰਾ ਪਰਿਵਾਰ ਨੇ ਗਰਭਵਤੀ ਔਰਤ ਨੂੰ ਕਰੰਟ ਲਾ ਕੇ ਮਾਰਿਆ

0
1260

ਅੰਮ੍ਰਿਤਸਰ | 8 ਮਹੀਨੇ ਦੀ ਗਰਭਵਤੀ ਔਰਤ ਦੀ ਦਾਜ ਖਾਤਰ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੋਹਕਮਪੁਰਾ ਦਾ ਪੁਲਿਸ ਨੇ ਇਸ ਮਾਮਲੇ ‘ਚ ਸਹੁਰਾ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ।

ਆਰੋਪੀਆਂ ਦੀ ਪਛਾਣ ਰਘੂ ਰਾਜ ਮਹਾਜਨ, ਰਾਕੇਸ਼ ਮਹਾਜਨ, ਸ਼ਾਮਾ ਮਹਾਜਨ ਤੇ ਮਮਤਾ ਮਹਾਜਨ ਵਾਸੀ ਨਿਊ ਮਹਿੰਦਰਾ ਕਾਲੋਨੀ ਮੋਹਕਮਪੁਰਾ ਵਜੋਂ ਹੋਈ ਹੈ।

ਗੀਤਾ ਬੇਦੀ ਨੇ ਦੱਸਿਆ ਕਿ ਉਸ ਦੀ ਬੇਟੀ ਪਾਇਲ ਦਾ ਵਿਆਹ ਰਘੂ ਰਾਜ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਲੱਗਾ।

ਇਸ ਦੌਰਾਨ ਉਹ ਕੁੜੀ ਨੂੰ ਕਾਫੀ ਪ੍ਰੇਸ਼ਾਨ ਕਰਦੇ ਸਨ। ਇਸ ਕਰਕੇ ਪਾਇਲ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਬਾਅਦ ਵਿੱਚ ਰਾਜ਼ੀਨਾਮਾ ਕਰਵਾਇਆ ਗਿਆ ਤੇ ਪਾਇਲ ਫਿਰ ਆਪਣੇ ਸਹੁਰੇ ਘਰ ਰਹਿਣ ਲੱਗੀ।

ਉਹ 8 ਮਹੀਨੇ ਦੀ ਗਰਭਵਤੀ ਸੀ ਪਰ ਇਸ ਦੇ ਬਾਵਜੂਦ ਬੀਤੇ ਦਿਨੀਂ ਆਰੋਪੀਆਂ ਨੇ ਉਸ ਨੂੰ ਕਰੰਟ ਲਾ ਕੇ ਮਾਰ ਦਿੱਤਾ। ਪੁਲਿਸ ਨੇ ਆਰੋਪੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।