ਅੰਮ੍ਰਿਤਸਰ : ਨਸ਼ੇ ਦੇ ਟੀਕੇ ਲਾ ਰਹੇ ਲੜਕਾ-ਲੜਕੀ ਨੂੰ ਲੋਕਾਂ ਨੇ ਫੜਿਆ, ਲੜਕੀ ਸ਼ਰਾਬ ਨਾਲ ਵੀ ਸੀ ਟੱਲੀ

0
455

ਅੰਮ੍ਰਿਤਸਰ। ਆਏ ਦਿਨ ਗੁਰੂ ਦੀ ਨਗਰੀ ਵਿਚ ਨਸ਼ਾ ਕਰ ਕੇ ਘੁੰਮ ਰਹੇ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰਾਂ ਦੇ ਦਾਅਵਿਆਂ ਤੇ ਅਸਲ ਸੱਚਾਈ ਵਿਚ ਕਿੰਨਾ ਫਰਕ ਹੈ। ਅਜਿਹਾ ਹੀ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।

ਅੰਮ੍ਰਿਤਸਰ ਦੇ ਛੇਹਰਟਾ ਥਾਣਾ ਅਧੀਨ ਪੈਂਦੇ ਘਣੂਪੁਰ ਕਾਲੇ ਇਲਾਕੇ ‘ਚ ਅੱਜ ਸਵੇਰੇ ਇਕ ਲੜਕਾ ਅਤੇ ਲੜਕੀ ਨੂੰ ਇਲਾਕਾ ਨਿਵਾਸੀਆਂ ਨੇ ਨਸ਼ੇ ‘ਚ ਧੁੱਤ ਫੜਿਆ।ਦੋਵੇਂ ਨਸ਼ੇ ਦੇ ਟੀਕੇ ਲਗਾ ਰਹੇ ਸਨ। ਇਲਾਕੇ ਦੇ ਲੋਕਾਂ ਨੇ ਦੇਖਿਆ ਤਾਂ ਲੜਕਾ ਮੌਕੇ ਤੋਂ ਫਰਾਰ ਹੋ ਗਿਆ। ਕੁੜੀ ਉਹਨਾਂ ਦੇ ਕਾਬੂ ਆ ਗਈ, ਕੁੜੀ ਸ਼ਰਾਬੀ ਵੀ ਸੀ।