ਅੰਮ੍ਰਿਤਸਰ : ਵਿਆਹ ‘ਚ ਨਾ ਸੱਦਣ ‘ਤੇ ਰਿਸ਼ਤੇਦਾਰ ਨੇ ਜ਼ਬਰਦਸਤੀ ਕੀਤੀ ਐਂਟਰੀ, ਚਲਦੇ ਪ੍ਰੋਗਰਾਮ ‘ਚ ਚਲਾਈਆਂ ਗੋਲੀਆਂ

0
476

ਅੰਮ੍ਰਿਤਸਰ | ਛੇਹਰਟਾ ਥਾਣਾ ਅਧੀਨ ਮਾਡਲ ਟਾਊਨ ਇਲਾਕੇ ‘ਚ ਕੁਝ ਲੋਕਾਂ ਨੇ ਵਿਆਹ ਦੀ ਪਾਰਟੀ ‘ਚ ਦਾਖਲ ਹੋ ਕੇ ਪਹਿਲਾਂ ਡਾਂਸ ਕੀਤਾ ਤੇ ਫਿਰ ਗੋਲੀਆਂ ਚਲਾਈਆਂ । ਲੋਕਾਂ ਨੇ ਮੁਲਜ਼ਮਾਂ ਨੂੰ ਗੋਲੀ ਚਲਾਉਣ ਤੋਂ ਰੋਕਿਆ ਤਾਂ ਹੰਗਾਮਾ ਕੀਤਾ । ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪਹੁੰਚ ਗਈ।

ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੀਪਕ ਸਿੰਘ ਵਿਆਹਿਆ ਹੋਇਆ ਹੈ। ਸ਼ਨੀਵਾਰ ਨੂੰ ਦੀਪਕ ਸਿੰਘ ਦੇ ਵਿਆਹ ਨੂੰ ਲੈ ਕੇ ਗਲੀ ‘ਚ ਪਾਰਟੀ ਕੀਤੀ ਜਾ ਰਹੀ ਸੀ ਤਾਂ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਉਸ ਨੇ ਆਪਣੇ ਰਿਸ਼ਤੇਦਾਰ ਗੁਰਸੇਵਕ ਸਿੰਘ ਉਰਫ਼ ਪਿੰਕਾ ਨੂੰ ਨਹੀਂ ਬੁਲਾਇਆ ਸੀ। ਦੇਰ ਰਾਤ ਸਾਰੇ ਰਿਸ਼ਤੇਦਾਰ ਡੀਜੇ ‘ਤੇ ਨੱਚ ਰਹੇ ਸਨ। ਇਸ ਦੌਰਾਨ ਗੁਰਸੇਵਕ ਸਿੰਘ ਆਪਣੇ ਕੁਝ ਸਾਥੀਆਂ ਨਾਲ ਪਹੁੰਚ ਗਿਆ।

ਮੁਲਜ਼ਮਾਂ ਨੇ ਵਿਆਹ ਵਿਚ ਨਾ ਬੁਲਾਏ ਜਾਣ ਦਾ ਮਜ਼ਾ ਚਖਾਉਣ ਦੀ ਧਮਕੀ ਵੀ ਦਿੱਤੀ ਤੇ ਡੱਬ ‘ਚੋਂ ਪਿਸਤੌਲ ਕੱਢ ਕੇ ਹਵਾ ‘ਚ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ । ਮੌਕੇ ‘ਤੇ ਮੌਜੂਦ ਲੋਕਾਂ ਨੇ ਗੋਲ਼ੀ ਚੱਲਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਕਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਵੇਖੋ ਵੀਡੀਓ