ਅੰਮ੍ਰਿਤਸਰ| ਵੇਰਕਾ ਦੇ ਪਿੰਡ ਮੂਦਲ ‘ਚ ਨੌ ਸਾਲਾ ਬੱਚੀ ਸੁਖਮਨਦੀਪ ਕੌਰ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਪਤੀ-ਪਤਨੀ ਤੇ ਉਨ੍ਹਾਂ ਦੇ ਨੂੰਹ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਤਾਂਤਰਿਕ ਗਤੀਵਿਧੀਆਂ ਲਈ ਮਾਸੂਮ ਦਾ ਕਤਲ ਕੀਤਾ ਹੈ। ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੇਸ ਦੇ ਕਈ ਲਿੰਕ ਜੋੜਨੇ ਬਾਕੀ ਹਨ।
ਫਿਲਹਾਲ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਜੋੜੇ ਤਲਬੀਰ, ਉਸ ਦੀ ਪਤਨੀ ਜਸਬੀਰ ਕੌਰ ਅਤੇ ਪੁੱਤਰ ਸੂਰਜ ਤੇ ਨੂੰਹ ਪਵਨਦੀਪ ਕੌਰ ਨੂੰ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ਼ ਕੋਲ ਲਿਆਂਦਾ ਗਿਆ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਇਸ ਮਾਮਲੇ ਸਬੰਧੀ ਕਈ ਰਾਜ਼ ਖੋਲ੍ਹੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਛੇ ਰਿਸ਼ਤੇਦਾਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਪਿੰਡ ਮੂਡਲ ਦਾ ਰਹਿਣ ਵਾਲਾ ਗੁਰਭੇਜ ਸਿੰਘ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ। ਉਹ ਆਪਣੀ ਪਤਨੀ ਪਲਵਿੰਦਰ ਕੌਰ ਤੇ ਦੋ ਬੱਚਿਆਂ ਮੋਹਿਤ (13) ਤੇ ਬੇਟੀ ਸੁਖਮਨਦੀਪ ਕੌਰ (9) ਨਾਲ ਰਹਿੰਦਾ ਹੈ। ਮੰਗਲਵਾਰ ਨੂੰ ਦੋਵੇਂ ਬੱਚਿਆਂ ਨੂੰ ਆਪਣੀ ਰਿਸ਼ਤੇਦਾਰ ਅਮਨਦੀਪ ਕੌਰ ਕੋਲ ਛੱਡ ਕੇ ਉਹ ਕੰਮ ‘ਤੇ ਚਲਾ ਗਿਆ। ਲੜਕੀ ਸ਼ਾਮ ਨੂੰ ਲਾਪਤਾ ਹੋ ਗਈ ਸੀ। ਕਾਫੀ ਭਾਲ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਲੱਗ ਸਕਿਆ।
ਅੰਮ੍ਰਿਤਸਰ ਦੀ ਹਵੇਲੀ ‘ਚੋਂ ਮਿਲੀ ਸੀ ਲਾਪਤਾ ਸੁਖਮਨਦੀਪ ਕੌਰ ਦੀ ਖੂਨ ਨਾਲ ਲੱਥਪੱਥ ਲਾਸ਼
ਗਹਿਰੇ ਵਾਰ ਕਾਰਨ ਸੁਖਮਨਦੀਪ ਕੌਰ ਦੀਆਂ ਅੱਖਾਂ ਬਾਹਰ ਆ ਗਈਆਂ ਸਨ। ਦੱਸ ਦੇਈਏ ਕਿ ਵੀਰਵਾਰ ਨੂੰ ਨਜ਼ਦੀਕੀ ਹਵੇਲੀ ‘ਚ ਬੱਚੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਸੀ। ਹਵੇਲੀ ‘ਚ ਗਈ ਜਾਂਚ ਟੀਮ ਦੇ ਮੈਂਬਰ ਨੇ ਦੱਸਿਆ ਕਿ ਸੱਬਲ ਨਾਲ ਬੱਚੀ ‘ਤੇ ਕਈ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸ ਦੀਆਂ ਦੋਵੇਂ ਅੱਖਾਂ ਬਾਹਰ ਆ ਗਈਆਂ। ਉਸ ਦੇ ਸਿਰ ਤੇ ਪੇਟ ‘ਤੇ ਡੂੰਘੇ ਨਿਸ਼ਾਨ ਸਨ। ਨੇੜੇ ਸੱਬਲ ਪਿਆ ਸੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ