ਅੰਮ੍ਰਿਤਸਰ : 4 ਸਾਲ ਬਾਅਦ ਵੀ ਜੋੜਾ ਫਾਟਕ ‘ਤੇ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਠੋਕਰਾਂ ਖਾਣ ਲਈ ਮਜਬੂਰ

0
466

ਅੰਮ੍ਰਿਤਸਰ| 2018 ਦੇ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਅੱਜ ਵੀ ਲੋਕ ਇਸ ਤਿਉਹਾਰ ਦੇ ਨੇੜੇ ਆਉਂਦੇ ਸਹਿਮ ਜਾਂਦੇ ਹਨ। ਅੱਜ ਵੀ ਕਈ ਪਰਿਵਾਰ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ, ਹਾਲਾਂਕਿ ਜੋ ਪੈਸੇ ਸਰਕਾਰ ਵਲੋਂ ਦਿੱਤੇ ਗਏ ਸਨ, ਉਹ ਮਿਲਦੇ ਹੀ ਉਨ੍ਹਾਂ ਦੇ ਖੂਨ ਵੀ ਸਫੇਦ ਹੋ ਗਏ ਅਤੇ ਉਨ੍ਹਾਂ ਦੇ ਆਪਣੇ ਹੀ ਉਹ ਪੈਸੇ ਲੈ ਕੇ ਰਫੂ ਚੱਕਰ ਹੋ ਗਏ।ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਘਰ ਕਮਾਉਣ ਵਾਲਾ ਉਨ੍ਹਾਂ ਦਾ ਪੁੱਤਰ ਸੀ ਅਤੇ ਉਹ ਪੁੱਤਰ ਦੁਸਹਿਰੇ ਨੇ ਖੋਹ ਲਿਆ ਅਤੇ ਹੁਣ ਉਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।