ਅੰਮ੍ਰਿਤਸਰ | ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਕਲੀ ਨੋਟ ਛਾਪਣ ਅਤੇ ਉੱਤਰ ਭਾਰਤ ਵਿੱਚ ਸਪਲਾਈ ਕਰਨ ਦੇ ਦੋਸ਼ ‘ਚ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ 3 ਦਿੱਲੀ, ਇਕ ਅੰਮ੍ਰਿਤਸਰ ਤੇ ਇਕ ਬਟਾਲਾ ਦਾ ਰਹਿਣ ਵਾਲਾ ਹੈ।
ਨਕਲੀ ਨੋਟ ਛਾਪਣ ਦਾ ਪੂਰਾ ਸੈੱਟਅਪ ਨਿਊ ਅੰਮ੍ਰਿਤਸਰ ਕਾਲੋਨੀ ਵਿੱਚ ਲਾਇਆ ਹੋਇਆ ਸੀ। ਪੁਲਿਸ ਨੇ ਆਰੋਪੀਆਂ ਕੋਲੋਂ 6 ਲੱਖ ਰੁਪਏ ਦੇ ਨੋਟ ਵੀ ਬਰਾਮਦ ਕੀਤੇ ਹਨ। ਸਾਰੇ ਨਕਲੀ ਨੋਟ 100 ਰੁਪਏ ਦੇ ਹਨ, ਜਿਨ੍ਹਾਂ ਨੂੰ ਆਰੋਪੀ 50 ਰੁਪਏ ਵਿੱਚ ਬਾਜ਼ਾਰ ਵਿੱਚ ਵੇਚਦੇ ਕਰਦੇ ਸਨ।
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਦੇ ਨਰੈਣਾ ਫਲਾਈਓਵਰ ਨੇੜੇ ਨਕਲੀ ਨੋਟਾਂ ਦੀ ਖੇਪ ਪਹੁੰਚ ਰਹੀ ਹੈ। ਦਿੱਲੀ ਪੁਲਿਸ ਦੀ ਟੀਮ ਨੇ ਜਾਲ ਵਿਛਾ ਕੇ ਛਾਪਾ ਮਾਰਿਆ ਤਾਂ 2 ਆਰੋਪੀਆਂ ਹਰਸ਼ ਗਿਰਧਰ ਤੇ ਕਰਨ ਸਿੰਘ ਵਾਸੀ ਦਿੱਲੀ ਨੂੰ 1.80 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਕਾਬੂ ਕਰ ਲਿਆ।
ਪੁਲਿਸ ਨੇ ਦਿੱਲੀ ਤੋਂ ਇਕ ਹੋਰ ਨੌਜਵਾਨ ਸਤੀਸ਼ ਗਰੋਵਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਦੋਂ ਆਰੋਪੀਆਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਗਿਰੋਹ ਦੇ ਸਰਗਣੇ ਅੰਮ੍ਰਿਤਸਰ ਨਾਲ ਜੁੜੇ ਹੋਏ ਸਨ।
ਆਰੋਪੀਆਂ ਨੇ ਪੁਲਿਸ ਨੂੰ ਦੱਸਿਆ ਕਿ ਨਕਲੀ ਨੋਟ ਬਣਾਉਣ ਦਾ ਧੰਦਾ ਨਿਊ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਇਥੋਂ ਨੋਟ ਛਾਪੇ ਜਾਂਦੇ ਹਨ ਅਤੇ ਪੂਰੇ ਉੱਤਰ ਭਾਰਤ ਵਿੱਚ ਸਪਲਾਈ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਨੇ ਅੰਮ੍ਰਿਤਸਰ ਪਹੁੰਚ ਕੇ ਵਿਕਰਮਜੀਤ ਸਿੰਘ ਨਾਂ ਦੇ ਨੌਜਵਾਨ ਨੂੰ 70 ਹਜ਼ਾਰ ਦੇ ਨਕਲੀ ਨੋਟਾਂ ਸਮੇਤ ਕਾਬੂ ਕੀਤਾ।
ਵਿਕਰਮਜੀਤ ਨੇ ਪੁਲਿਸ ਨੂੰ ਇਸ ਗਿਰੋਹ ਦੇ ਸਰਗਣਾ ਅਤੇ ਹਰਸ਼ਦੀਪ ਠਾਕੁਰ ਬਾਰੇ ਦੱਸਿਆ, ਜੋ ਨੋਟ ਛਾਪਣ ਦੀ ਤਕਨੀਕ ਜਾਣਦਾ ਸੀ। ਪੁਲਿਸ ਨੇ ਨਿਊ ਅੰਮ੍ਰਿਤਸਰ ਵਿੱਚ ਛਾਪਾ ਮਾਰ ਕੇ 3 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ। ਇਸ ਤੋਂ ਇਲਾਵਾ ਨਿਊ ਅੰਮ੍ਰਿਤਸਰ ਤੋਂ ਛਪਾਈ ਲਈ ਲੋੜੀਂਦਾ ਸਾਮਾਨ, ਮਸ਼ੀਨਾਂ ਅਤੇ ਕੱਚਾ ਮਾਲ ਵੀ ਬਰਾਮਦ ਕੀਤਾ ਗਿਆ ਹੈ।
ਹਰਸ਼ਦੀਪ ਸਿੰਘ (27) ਨੇ ਹੁਸ਼ਿਆਰਪੁਰ ਤੋਂ ਪਲਾਸਟਿਕ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ। ਮੂਲ ਰੂਪ ਵਿੱਚ ਉਹ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਪਿੰਡ ਦੱਤੋਵਾਲ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਵਿੱਚ ਨੌਕਰੀ ਸ਼ੁਰੂ ਕੀਤੀ ਪਰ ਕੋਰੋਨਾ ਕਾਲ ‘ਚ ਬੇਰੋਜ਼ਗਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਨਕਲੀ ਨੋਟ ਬਣਾਉਣ ਦਾ ਧੰਦਾ ਸ਼ੁਰੂ ਕਰ ਦਿੱਤਾ।
ਬਟਾਲਾ ਦੇ ਪਿੰਡ ਮਾੜੀ ਪੰਨਵਾਂ ਦਾ ਰਹਿਣ ਵਾਲਾ ਵਿਕਰਮਜੀਤ ਇਕ ਵਿੱਦਿਅਕ ਅਦਾਰਾ ਚਲਾਉਂਦਾ ਸੀ ਪਰ ਘਾਟਾ ਪਿਆ ਤੇ ਕਰਜ਼ੇ ਵਿੱਚ ਡੁੱਬਣ ਲੱਗਾ। ਜਲੰਧਰ ‘ਚ ਉਸ ਦੀ ਮੁਲਾਕਾਤ ਦਿੱਲੀ ਦੇ ਰਹਿਣ ਵਾਲੇ ਸਤੀਸ਼ ਨਾਲ ਹੋਈ ਅਤੇ ਉਹ ਵੀ ਇਸ ਨਕਲੀ ਨੋਟ ਦੇ ਕਾਰੋਬਾਰ ‘ਚ ਸ਼ਾਮਿਲ ਹੋ ਗਿਆ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ