ਲੁਧਿਂਆਣਾ। ਪੰਜਾਬ ਦੇ ਅੰਮ੍ਰਿਤਸਰ ਜਿਲੇ ਵਿਚ ਸਬ ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਗਾਉਣ ਦੇ ਮਾਮਲੇ ਵਿਚ ਇਕ ਹੋਰ ਨੌਜਵਾਨ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਜਿਲੇ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਤਿਹਵੀਰ ਨੇ 15 ਅਗਸਤ ਦੀ ਰਾਤ ਫਿਰੋਜਪੁਰ ਰੋਡ ਉਤੇ ਸਥਿਤ ਇਕ 5 ਸਟਾਰ ਹੋਟਲ ਵਿਚ ਕੱਟੀ। ਲੁਧਿਆਣਾ ਦੇ ਨੌਜਵਾਨ ਨਾਲ ਉਸਦੇ ਲਿੰਕ ਸਾਹਮਣੇ ਆ ਰਹੇ ਹਨ। ਦੁਗਰੀ ਵਿਚ ਰਹਿਣ ਵਾਲਾ ਮਿੱਕੀ ਅਕਸਰ ਫਤਿਹਵੀਰ ਨਾਲ ਗੱਲਬਾਤ ਕਰਦਾ ਸੀ। ਮਿੱਕੀ ਦੀ ਇਸ ਬੰਬ ਲਗਾਉਣ ਵਿਚ ਕੀ ਭੂਮਿਕਾ ਰਹੀ, ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਾਊਂਟਰ ਇੰਟੈਲੀਜੈਂਸ ਲਗਾਤਾਰ ਕੰਮ ਕਰ ਰਹੀ ਹੈ। ਅੱਜ ਜਾਂਚ ਏਜੰਸੀਆਂ ਨੇ ਉਸ 5 ਸਟਾਰ ਹੋਟਲ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ, ਜਿਨ੍ਹਾਂ ਵਿਚ ਫਤਿਹਵੀਰ ਨਜਰ ਆਇਆ ਹੈ।
ਬੰਬ ਇਪਲਾਂਟ ਵਿਚ ਹਾਲੇ ਤੱਕ ਪੁਲਿਸ ਦੇ ਸਾਹਮਣੇ ਦੁਗਰੀ ਵਾਸੀ ਮਿੱਕੀ ਦੀ ਇਹ ਭੂਮਿਕਾ ਪਤਾ ਲੱਗ ਰਹੀ ਹੈ ਕਿ ਮਿੱਕੀ ਨੇ ਆਰੋਪੀ ਹਰਪਾਲ ਸਿੰਘ ਤੇ ਫਤਿਹਵੀਰ ਸਿੰਘ ਨੂੰ ਸਿਮ ਮੁਹੱਈਆ ਕਰਵਾਏ ਸਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਲੁਧਿਆਣਾ ਦੇ ਹੋਰ ਕਿਹੜੇ ਕਿਹੜੇ ਨੌਜਵਾਨ ਇਸ ਮਾਮਲੇ ਵਿਚ ਸ਼ਾਮਲ ਹਨ। ਜਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਦੇ ਬਾਹਰ ਖੜੀ ਗੱਡੀ ਵਿਚ 2 ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਬੰਬ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਦੋਵੇਂ ਨੌਜਵਾਨ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਏ ਗਏ ਸਨ। ਇਨ੍ਹਾਂ ਵਿਚੋਂ ਇਕ ਪੁਲਿਸ ਮੁਲਾਜਮ ਵੀ ਸੀ।
ਮੋਬਾਇਲ ਫੋਨ ਨੇ ਖੋਲ੍ਹੇ ਰਾਜ਼
ਏਡਜੀਪੀ ਇੰਟਰਨਲ ਸਕਿਓਰਿਟੀ ਆਰਐਨ ਦੋਕੇ ਨੇ ਇਕ ਮੋਬਾਈਲ ਮਿਲਣ ਦੀ ਗੱਲ ਕਹੀ ਸੀ, ਜਿਸਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਇਸ ਮੋਬਾਇਲ ਤੋਂ ਹੀ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਬਾਅਦ ਪੁਲਿਸ ਆਰੋਪੀਆਂ ਦੇ ਨੇੜੇ ਪਹੁੰਚ ਗਈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਨੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਨਾਲ ਮਿਲ ਕੇ ਕਾਰਵਾਈ ਦੇ ਬਾਅਦ ਦੋਵਾਂ ਆਰੋਪੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ