ਅੰਮ੍ਰਿਤਸਰ : ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਰਿਟਾਇਰਡ ਫੌਜੀ ਤੇ ਨੌਜਵਾਨ ਦੀ ਦਮ ਘੁੱਟਣ ਨਾਲ ਮੌਤ

0
447

ਅੰਮ੍ਰਿਤਸਰ | ਅੱਜ ਅੰਮ੍ਰਿਤਸਰ ਵਿਖੇ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ। ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਰਿਟਾਇਰਡ ਫੌਜੀ ਅਤੇ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ।

ਦਰਅਸਲ ਦੋਵੇਂ ਇੱਕ ਬਟਾਲਾ ਰੋਡ ‘ਤੇ ਇੱਕ ਰਿਜ਼ੋਰਟ ਵਿੱਚ ਬਤੌਰ ਸਕਿਊਰਿਟੀ ਗਾਰਡ ਵਜੋਂ ਡਿਊਟੀ ਨਿਭਾ ਰਹੇ ਸਨ। ਰਾਤ ਨੂੰ ਠੰਡ ਜ਼ਿਆਦਾ ਹੋਣ ਕਾਰਨ ਆਪਣੇ ਕਮਰੇ ‘ਚ ਦੋਵਾਂ ਨੇ ਅੰਗੀਠੀ ਬਾਲ ਲਈ । ਕਮਰੇ ‘ਚ ਧੂੰਆਂ ਜ਼ਿਆਦਾ ਹੋਣ ਕਰ ਕੇ ਦੋਵਾਂ ਨੂੰ ਸਾਹ ਲੈਣ ‘ਚ ਦਿੱਕਤ ਹੋ ਗਈ ਤੇ ਦੋਵਾਂ ਦੀ ਸੁੱਤੇ ਪਏ ਹੀ ਮੌਤ ਹੋ ਗਈ। ਅੰਗੀਠੀ ਦਾ ਧੂੰਆਂ ਹੀ ਦੋਵਾਂ ਦੀ ਮੌਤ ਦਾ ਕਾਰਨ ਬਣ ਗਿਆ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਦੋਵਾਂ ਵਿਅਕਤੀਆਂ ‘ਚੋਂ ਇੱਕ ਰਿਟਾਇਰ ਫੌਜੀ ਸੀ ਅਤੇ ਇੱਕ ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ‘ਚ ਇਹੋ ਦੋਵੇਂ ਕਮਾਉਣ ਵਾਲੇ ਸਨ।