ਅੰਮ੍ਰਿਤਸਰ : ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਿੱਤੀ ਜਾ.ਨ, 70 ਹਜ਼ਾਰ ਲਿਆ ਸੀ ਵਿਆਜੂ

0
260

ਅੰਮ੍ਰਿਤਸਰ, 30 ਜਨਵਰੀ। ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰਜ਼ੇ ਤੇ ਵਿਆਜ ਦੇਣ ਤੋਂ ਦੁਖੀ ਹੋ ਕੇ ਨੌਜਵਾਨ ਨੇ ਜਾਨ ਦੇ ਦਿੱਤੀ। ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਆਉਂਦੇ ਇਲਾਕਾ ਅਮਨ ਐਵੀਨਿਊ ਦੀ ਘਟਨਾ ਦੱਸੀ ਜਾ ਰਹੀ ਹੈ। ਨੌਜਵਾਨ ਨੇ ਉਧਾਰ ਪੈਸੇ ਲਏ ਸੀ ਅਤੇ ਵਾਪਸ ਨਾ ਕੀਤੇ ਜਾਣ ਕਰਕੇ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦੇ ਜ਼ਹਿਰੀਲੀ ਵਸਤੂ ਨਿਗਲ ਲਈ।

ਨੌਜਵਾਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਹੈਪੀ ਗੁਰੂ ਬਾਜ਼ਾਰ ਵਿਚ ਸੁਨਿਆਰਿਆਂ ਕੋਲੋਂ ਸੋਨਾ ਬਣਾਉਣ ਦਾ ਕੰਮ ਕਰਦਾ ਸੀ। ਨੌਜਵਾਨ ਨੇ ਕੁਝ ਲੋਕਾਂ ਕੋਲੋਂ 70 ਹਜ਼ਾਰ ਰੁਪਏ ਉਧਾਰ ਲਏ ਸੀ, ਜਿਸ ਦਾ ਵਿਆਜ ਉਤੇ ਵਿਆਜ ਬਣ ਰਿਹਾ ਸੀ, ਜਿਸ ਤੋਂ ਨੌਜਵਾਨ ਪਰੇਸ਼ਾਨ ਸੀ ਅਤੇ ਉਸ ਵੱਲੋਂ ਜਾਨ ਦੇ ਦਿੱਤੀ ਗਈ। ਮ੍ਰਿਤਕ ਨੌਜਵਾਨ ਵੱਲੋਂ 2 ਮਹੀਨੇ ਪਹਿਲਾਂ ਇਸ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।