ਅੰਮ੍ਰਿਤਸਰ | ਇਥੋਂ ਇਕ ਮੰਗਦਭਾਗੀ ਖਬਰ ਸਾਹਮਣੇ ਆਈ ਹੈ। ਜੰਡਿਆਲਾ ਗੁਰੂ ਦੀ ਜੋਤੀਸਰ ਕਾਲੋਨੀ ‘ਚ ਰਹਿਣ ਵਾਲੇ 28 ਸਾਲਾ ਦੇ ਨੌਜਵਾਨ ਨੂੰ ਕੰਮ ਕਰਦੇ ਸਮੇਂ ਕਰੰਟ ਪੈ ਗਿਆ, ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨੌਜਵਾਨ ਦਾ ਨਾਂ ਗੁਰਜੰਟ ਸਿੰਘ ਹੈ। ਉਹ ਅਤੇ ਉਸ ਦਾ ਭਰਾ ਗੁਰਕ੍ਰਿਪਾਲ ਸਿੰਘ ਦੋਵੇਂ ਕੰਪਨੀ ਵਿਚ ਕੰਮ ਕਰਦੇ ਸਨ। ਅੱਜ ਜਦੋਂ ਉਹ ਇੱਕ ਦੁਕਾਨ ਵਿਚ ਵਾਈ-ਫਾਈ ਕੁਨੈਕਸ਼ਨ ਜੋੜਨ ਦਾ ਕੰਮ ਕਰ ਰਿਹਾ ਸੀ ਤਾਂ ਉੱਥੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਗੁਰਜੰਟ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਪਰਿਵਾਰ ਵਿਚ ਸਭ ਤੋਂ ਵੱਡਾ ਭਰਾ ਸੀ, ਜੋ ਪਰਿਵਾਰ ਦੀ ਦੇਖ-ਰੇਖ ਕਰਦਾ ਸੀ। ਨੌਜਵਾਨ ਦੀ ਮੌਤ ਕਾਰਨ ਜੋਤੀਸਰ ਕਾਲੋਨੀ ਵਿਚ ਸੋਗ ਦੀ ਲਹਿਰ ਹੈ।