ਅੰਮ੍ਰਿਤਸਰ | ਪਿੰਡ ਸ਼ਹੁਰਾ ‘ਚ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਇਕ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ‘ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਪਿੰਡ ਦੇ ਰਘੂ ਨਾਮ ਦੇ ਵੇਟਰ ਦਾ ਕੰਮ ਕਰਨ ਵਾਲੇ ਬੰਦੇ ਨੇ ਆਪਣੇ ਚਾਚੇ ਪਰਗਟ ਸਿੰਘ ਤੋਂ 500 ਰੁਪਏ ਲੈਣੇ ਸਨ। ਇਸ ‘ਚ 300 ਦਾ ਭੁਗਤਾਨ ਹੋਇਆ ਸੀ ਅਤੇ 200 ਰੁਪਏ ਲਈ ਝਗੜਾ ਹੋ ਗਿਆ। ਧੱਕਾ-ਮੁੱਕੀ ‘ਚ ਰਘੂ ਦੀ ਮਾਤਾ ਨੂੰ ਧੱਕਾ ਵੱਜਿਆ ਤੇ ਉਹ ਡਿੱਗ ਗਈ। ਇਸ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਸਜਾ ਦੇਣ ਦੀ ਮੰਗ ਕੀਤੀ ਹੈ।