ਅੰਮ੍ਰਿਤਸਰ : ਮਕਾਨ ਮਾਲਕ ਤੋਂ ਤੰਗ ਕਿਰਾਏਦਾਰ ਨੇ ਦਿੱਤੀ ਜਾਨ, ਪਤਨੀ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ

0
651

ਅੰਮ੍ਰਿਤਸਰ | ਕਿਰਾਏਦਾਰ ਵੱਲੋਂ ਆਪਣੇ ਮਕਾਨ ਮਾਲਕ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਤਰਨਤਾਰਨ ਰੋਡ ‘ਤੇ ਰਹਿਣ ਵਾਲੀ ਸੋਨੀਆ ਨੇ ਦੱਸਿਆ ਕਿ ਉਹ ਕ੍ਰਿਸ਼ਨ ਸਿੰਘ ਦੇ ਘਰ ਕਿਰਾਏ ‘ਤੇ ਰਹਿੰਦੇ ਸਨ।

ਉਸ ਦੇ ਘਰ ਵਾਲੇ ਰਕੇਸ਼ ਨੇ ਉਕਤ ਮਕਾਨ ਮਾਲਕ ਦੇ ਕੋਲੋਂ ਕਰਜ਼ਾ ਲਿਆ ਹੋਇਆ ਸੀ, ਜੋ ਕਿ ਰਕਮ ‘ਤੇ 20 ਫੀਸਦੀ ਦੇ ਹਿਸਾਬ ਨਾਲ ਵਿਆਜ ਲੈਂਦਾ ਸੀ । ਸੋਨੀਆ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਕਮਾਈ ਸਿਰਫ ਵਿਆਜ਼ ‘ਚ ਜਾ ਰਹੀ ਸੀ, ਜਿਸ ਤੋਂ ਉਸ ਦਾ ਪਤੀ ਬੇਹਦ ਤੰਗ ਆ ਗਿਆ ਸੀ ਅਤੇ ਇਸੇ ਕਰ ਕੇ ਹੀ ਉਸ ਨੇ ਬੀਤੀ ਰਾਤ ਪੋਟਾਸ਼ ਖਾ ਕੇ ਆਤਮ-ਹੱਤਿਆ ਕਰ ਲਈ।

ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਕੇਸ਼ ਦਾ ਮਕਾਨ ਮਾਲਕ ਉਸ ਕੋਲੋਂ ਮੋਟਾ ਵਿਆਜ ਲੈ ਰਿਹਾ ਸੀ, ਜਿਸ ਕਰ ਕੇ ਉਹ ਬੇਹੱਦ ਪ੍ਰੇਸ਼ਾਨ ਸੀ ਅਤੇ ਇਸੇ ਕਰਕੇ ਹੀ ਉਸ ਨੇ ਆਤਮ ਹੱਤਿਆ ਕਰ ਲਈ। ਇਸ ਮੌਕੇ ਜਦ ਪੁਲਿਸ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਮ੍ਰਿਤਕ ਰਕੇਸ਼ ਵੱਲੋਂ ਇਕ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ, ਜਿਸ ਵਿਚ ਉਸ ਨੇ ਮਕਾਨ ਮਾਲਕ ਦਾ ਜ਼ਿਕਰ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਵੇਗੀ।