ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਹੋਟਲ ‘ਚ ਕੁੜੀ ਦੀ ਆਫਰ ਕਰਨ ਵਾਲਾ ਦਲਾਲ ਗ੍ਰਿਫ਼ਤਾਰ, ਪੜ੍ਹੋ ਆਰੋਪੀ ਦੇ ਖੁਲਾਸੇ

0
685

ਅੰਮ੍ਰਿਤਸਰ | ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਇਕ ਯੂਟਿਊਬਰ ਨੂੰ ਸਸਤੇ ਹੋਟਲ ਦੀ ਆਫਰ ਕਰਨ ਦੇ ਨਾਲ-ਨਾਲ ਖੂਬਸੂਰਤ ਲੜਕੀ ਦੇਣ ਦੇ ਆਰੋਪ ਵਿਚ ਪੁਲਿਸ ਨੇ ਦਲਾਲ ਗ੍ਰਿਫਤਾਰ ਕਰ ਲਿਆ ਹੈ। ਆਰੋਪ ਹੈ ਕਿ ਉਕਤ ਨੌਜਵਾਨ ਕੁਝ ਹੋਟਲਾਂ ‘ਚ ਲੜਕੀਆਂ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਹੋ ਰਹੀ ਹੈ ਕਿ ਉਹ ਕਿਹੜੇ-ਕਿਹੜੇ ਹੋਟਲਾਂ ਵਿਚ ਲੜਕੀਆਂ ਭੇਜਣ ਦਾ ਧੰਦਾ ਕਰਦਾ ਹੈ।

ਮੁਲਜ਼ਮ ‘ਤੇ ਥਾਣਾ ਬੀ ਡਵੀਜ਼ਨ ਵਿਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਮੰਨਿਆ ਹੈ ਕਿ ਉਹ ਲੱਕੜ ਮੰਡੀ ਨੇੜੇ ਇਕ ਹੋਟਲ ਵਿਚ ਲੜਕੀਆਂ ਸਪਲਾਈ ਕਰਦਾ ਹੈ। ਕੁਝ ਦਿਨ ਪਹਿਲਾਂ ਇਕ ਯੂ ਟਿਊਬਰ ਗੁਰੂ ਨਗਰੀ ਮੱਥਾ ਟੇਕਣ ਲਈ ਰੇਲਵੇ ਸਟੇਸ਼ਨ ‘ਤੇ ਉਤਰਿਆ।

ਉੱਥੇ ਇਕ ਨੌਜਵਾਨ ਉਸਨੂੰ ਘੇਰ ਲੈਂਦਾ ਹੈ ਅਤੇ ਉਕਤ ਗੱਲਾਂ ਕਰਦਾ ਹੈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ। ਯੂਟਿਊਬਰ ਨੇ ਇਸ ਘਟਨਾ ਦੀ ਵੀਡੀਓ ਇੰਟਰਨੈੱਟ ‘ਤੇ ਪਾ ਦਿੱਤੀ ਹੈ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਵੀ ਇਸ ਘਟਨਾ ‘ਤੇ ਇਤਰਾਜ਼ ਜਤਾਇਆ ਅਤੇ ਪੁਲਿਸ ਨੂੰ ਸ਼ਿਕਾਇਤ ਕਰਕੇ ਸਖਤ ਐਕਸ਼ਨ ਦੀ ਕਾਰਵਾਈ ਦੀ ਮੰਗ ਕੀਤੀ ਸੀ।