ਅੰਮ੍ਰਿਤਸਰ| ਗਿਲਵਾਲੀ ਗੇਟ ‘ਚ ਇਕ ਨਾਬਾਲਗ ਨੌਜਵਾਨ ਦੀ ਲਾਸ਼ ਫਾਹੇ ਨਾਲ ਸ਼ੱਕੀ ਹਾਲਾਤਾਂ ‘ਚ ਲਟਕਦੀ ਮਿਲੀ। ਨਾਬਾਲਗ ਨੌਜਵਾਨ ਦੇ ਪਿਤਾ ਦਾ ਗੰਭੀਰ ਦੋਸ਼ ਹੈ ਕਿ ਉਸ ਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਪਿਤਾ ਅਨੁਸਾਰ ਉਹ ਬੈਟਰੀ ਆਟੋ ਚਲਾਉਣ ਦਾ ਕੰਮ ਕਰਦਾ ਹੈ। ਜਦੋਂ ਉਹ ਆਟੋ ਚਲਾਉਣ ਜਾਂਦਾ ਸੀ ਤਾਂ ਬਾਅਦ ਵਿੱਚ ਉਹ ਵਿਅਕਤੀ ਉਸ ਦੇ ਘਰ ਆ ਜਾਂਦਾ ਸੀ।
ਬੀਤੀ ਰਾਤ ਵੀ ਉਸ ਦੇ ਨਾਬਾਲਗ ਪੁੱਤਰ ਨੇ ਘਰ ਆਏ ਵਿਅਕਤੀ ਨੂੰ ਮਾਂ ਨਾਲ ਨਾਜਾਇਜ਼ ਸੰਬੰਧ ਬਣਾਉਂਦੇ ਦੇਖਿਆ ਹੈ, ਜਿਸ ਤੋਂ ਬਾਅਦ ਉਸ ਨੇ ਸ਼ਰਮਿੰਦਗੀ ਨਾਲ ਮੌਤ ਨੂੰ ਗਲੇ ਲਗਾ ਲਿਆ। ਪਿਤਾ ਨੇ ਦੱਸਿਆ ਕਿ ਪੁੱਤਰ ਮਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਦੁਖੀ ਹੋ ਗਿਆ ਸੀ, ਜਿਸ ਕਾਰਨ ਉਹ ਨਸ਼ੇ ਦਾ ਆਦੀ ਵੀ ਹੋ ਗਿਆ ਸੀ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਵੀ ਕਰਵਾਇਆ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਅਨਿਕੇਤ ਵਜੋਂ ਹੋਈ ਹੈ। ਉਸਦੇ ਪਿਤਾ ਅਨੁਸਾਰ ਉਸਦੇ ਦੋ ਘਰ ਹਨ। ਉਹ ਆਪਣੀ ਪਤਨੀ ਤੋਂ ਅਲੱਗ ਕਿਸੇ ਹੋਰ ਘਰ ਵਿੱਚ ਰਹਿੰਦਾ ਹੈ। ਦੇਰ ਸ਼ਾਮ ਉਹ ਅਚਾਨਕ ਆਪਣੇ ਬੇਟੇ ਨੂੰ ਮਿਲਣ ਆਇਆ ਪਰ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੇਟੇ ਦੀ ਲਾਸ਼ ਲਟਕ ਰਹੀ ਸੀ ਅਤੇ ਮਾਂ ਉਸ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ‘ਚ ਹੰਗਾਮਾ ਮਚਾ ਦਿੱਤਾ ਅਤੇ ਲੋਕਾਂ ਨੂੰ ਇਕੱਠਾ ਕਰ ਲਿਆ।
ਪਿਤਾ ਅਨੁਸਾਰ ਮੌਕੇ ‘ਤੇ ਪੁਲਸ ਨੂੰ ਬੁਲਾ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਅਨਿਕੇਤ ਨੇ ਫਾਹਾ ਲੈ ਲਿਆ ਜਾਂ ਉਸ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੇ ਹੱਤਿਆ ਕੀਤੀ ਹੈ। ਪਿਤਾ ਮੁਤਾਬਕ ਮਾਂ ਅਤੇ ਉਸ ਦੇ ਪ੍ਰੇਮੀ ਦਾ ਬੁਰਾ ਹਾਲ ਦੇਖ ਕੇ ਹੀ ਬੇਟੇ ਨੇ ਇਹ ਕਦਮ ਚੁੱਕਿਆ ਹੈ। ਇਸ ਕਾਰਨ ਪੁਲੀਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।