ਅੰਮ੍ਰਿਤਸਰ: ਗਰਿੱਲ ‘ਚ ਵੱਜੀ ਤੇਜ਼ ਰਫਤਾਰ ਬਾਈਕ, ਧੜ ਨਾਲੋਂ ਵੱਖ ਹੋਇਆ ਲੜਕੀ ਦਾ ਸਿਰ, ਲੜਕਾ ਸੀਰੀਅਸ

0
830

ਅੰਮ੍ਰਿਤਸਰ| ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਪੈਂਦੇ ਦਾਣਾ ਮੰਡੀ ਨਰਾਇਣਗੜ੍ਹ ਵਿਖੇ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਇਥੇ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਗਰਿੱਲ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਲੜਕੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਅਤੇ ਗੰਭੀਰ ਜ਼ਖਮੀ ਲੜਕਾ ਪਿੰਡ ਗੁਮਾਨਪੁਰਾ ਦੇ ਵਸਨੀਕ ਹਨ ਅਤੇ ਉਹ ਅੱਜ ਸਵੇਰੇ ਆਪਣੇ ਰਿਸ਼ਤੇਦਾਰ ਨੂੰ ਲੈਣ ਲਈ ਰੇਲਵੇ ਸਟੇਸ਼ਨ ਗਏ ਹੋਏ ਸਨ। ਵਾਪਸ ਆਉਂਦੇ ਸਮੇਂ ਉਹ ਆਪਣੇ ਮੋਟਰਸਾਈਕਲ ‘ਤੇ ਬਹੁਤ ਤੇਜ਼ ਰਫਤਾਰ ਨਾਲ ਜਾ ਰਹੇ ਸਨ ਕਿ ਦਾਣਾ ਮੰਡੀ ਨਰਾਇਣਗੜ੍ਹ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਗਰਿੱਲ ਨਾਲ ਟਕਰਾ ਗਿਆ।  

ਇਸ ਹਾਦਸੇ ਵਿਚ ਲੜਕੀ ਦੀ ਮੌਤ ਹੋ ਗਈ  ਜਦਕਿ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਲੜਕੇ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦੀ ਲੱਤ ਟੁੱਟ ਗਈ ਹੈ। ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿਚ ਮੋਟਰਸਾਈਕਲ ਹਵਾ ਵਿਚ ਉਛਲ ਕੇ ਕਾਫੀ ਦੂਰ ਜਾ ਡਿੱਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ