ਅੰਮ੍ਰਿਤਸਰ : ਬੱਸ ਸਟੈਂਡ ‘ਤੇ ਸ਼ਰਾਬ ਦੇ ਨਸ਼ੇ ‘ਚ ਝੂਮਦੀ ਨਜ਼ਰ ਆਈ ਲੜਕੀ, ਵੀਡੀਓ ਵਾਇਰਲ

0
518

ਅੰਮ੍ਰਿਤਸਰ| ਬੱਸ ਸਟੈਂਡ ਨੇੜੇ ਸ਼ਰਾਬੀ ਲੜਕੀ ਦੀ ਝੂਮਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੇ ਇੱਕ ਵਾਰ ਫਿਰ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਹ ਵੀਡੀਓ ਸੂਰਜ ਸਿਨੇਮਾ ਨੇੜੇ ਇੱਕ ਦੁਕਾਨ ਦੇ ਬਾਹਰ ਲੱਗੇ ਸਟਾਲ ਦੀ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੜਕੀ ਪੂਰੀ ਤਰ੍ਹਾਂ ਨਸ਼ੇ ‘ਚ ਹੈ।

ਲੜਕੀ ਨੇ ਕਾਲੇ ਰੰਗ ਦੀ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ। ਉਹ ਸਟਾਲ ਦੇ ਨਾਲ ਝੁਕ ਕੇ ਖੜ੍ਹੀ ਹੈ ਅਤੇ ਝੂਮ ਰਹੀ ਹੈ। ਇਹ ਵੀਡੀਓ ਔਰਤ ਦੇ ਕੋਲ ਖੜ੍ਹੇ ਇੱਕ ਰਾਹਗੀਰ ਵੱਲੋਂ ਬਣਾਈ ਗਈ ਹੈ। ਉਧਰ, ਰਾਮਬਾਗ ਥਾਣੇ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।