ਅੰਮ੍ਰਿਤਸਰ : ਘਰੋਂ ਸੈਰ ਕਰਨ ਨਿਕਲੇ ਮੁੰਡੇ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ, ਵੇਖੋ ਵੀਡੀਓ…

0
1540

ਅੰਮ੍ਰਿਤਸਰ. 12 ਫਰਵਰੀ| ਅੰਮ੍ਰਿਤਸਰ ਦੇ ਇਲਾਕ਼ਾ ਵੇਰਕਾ ਦੇ ਹੱਡਾਰੋੜੀ ਇਲਾਕੇ ਵਿੱਚ ਇੱਕ ਲਾਸ਼ ਮਿਲਣ  ਨਾਲ ਸਨਸਨੀ ਫੈਲ ਗਈ ਹੈ। ਇਸ ਲਾਸ਼ ਨੂੰ ਜਾਨਵਰ ਨੋਚ ਕੇ ਖਾ ਰਹੇ ਸਨ। ਇਸ ਦੀ ਸੂਚਨਾ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ, ਜਿਸ ਦੀ ਲਾਸ਼ ਮਿਲੀ ਹੈ, ਇਸੀ ਦੀ ਉਮਰ 18 ਸਾਲ ਦੇ ਕਰੀਬ ਹੈ ਤੇ ਇਸਦਾ ਨਾਮ ਨਵਤੇਜ ਸਿੰਘ ਹੈ।

ਇਹ ਵੇਰਕਾ ਪੱਤੀ ਬੱਗੇ ਵਾਲ਼ੀ ਆਬਾਦੀ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਰਾਤ ਨੂੰ 8:30 ਵਜੇ ਦੇ ਕਰੀਬ ਰੋਟੀ ਖਾ ਕੇ ਘਰੋਂ ਬਾਹਰ ਸੈਰ ਕਰਨ ਲਈ ਨਿਕਲਿਆ ਸੀ ਪਰ ਮੁੜ ਘਰ ਵਾਪਸ ਨਹੀਂ ਆਇਆ। ਇਸਦੀ ਸੂਚਨਾ ਅਨਾਉਂਸਮੈਂਟ ਕਰਕੇ ਵੀ ਦਿੱਤੀ ਗਈ। ਅੱਜ ਸਵੇਰੇ ਜਦੋਂ ਵੇਰਕਾ ਦੇ ਸ਼ਮਸ਼ਾਨਘਾਟ ਕੋਲ ਹੱਡਾਰੋੜੀ ਇਲਾਕੇ ਵਿੱਚ ਇੱਕ ਲਾਸ਼ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਆ ਕੇ ਜਦੋਂ ਵੇਖਿਆ ਤਾਂ ਲਾਸ਼ ਉਨ੍ਹਾਂ ਦੇ ਪੁੱਤਰ ਦੀ ਸੀ, ਜਿਸਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਵੇਖੋ ਵੀਡੀਓ-

https://www.facebook.com/punjabibulletinworld/videos/7192208297538907