ਅੰਮ੍ਰਿਤਸਰ, 26 ਅਕਤੂਬਰ| ਮਾਮਲਾ ਅੰਮ੍ਰਿਤਸਰ ਦੇ ਵਲਾ ਵੇਰਕਾ ਬਾਈਪਾਸ ‘ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਭੜਕੇ ਲੜਕੀ ਪੱਖ ਦਾ ਹੈ ਜਿਥੇ ਕਿ ਲੜਕੀ ਵਾਲਿਆਂ ਵਲੋਂ ਮੈਰਿਜ ਪੈਲੇਸ ਦੇ ਮੈਨੇਜਰ ‘ਤੇ ਦੋਸ਼ ਲਗਾਉਂਦਿਆ ਦੱਸਿਆ ਕਿ ਅਸੀਂ ਇਸ ਪੈਲੇਸ ਵਿਚ 400 ਦੇ ਉਪਰ ਪਲੇਟਾਂ ਦੀ ਬੁਕਿੰਗ 2400 ਰੁਪਏ ਪਰ ਪਲੇਟ ਦੇ ਹਿਸਾਬ ਨਾਲ ਕੀਤੀ ਸੀ ਅਤੇ ਸਾਡੇ 350 ਦੇ,ਕਰੀਬ ਮਹਿਮਾਨ ਪਹੁੰਚੇ ਪਰ ਫਿਰ ਵੀ ਸਾਡੇ ਮਹਿਮਾਨਾਂ ਨੂੰ ਖਾਣਾ ਨਹੀਂ ਮਿਲਿਆ ਅਤੇ ਪਲੇਟਾਂ ਵੀ ਟੇਬਲ ‘ਤੇ ਪੈਂਡਿੰਗ ਦਿਖਾਈ ਦੇ ਰਹੀਆ ਹਨ ਜੋ ਕਿ ਸਾਡੇ ਨਾਲ ਮੈਰਿਜ ਪੈਲੇਸ ਵਾਲਿਆਂ ਧੋਖਾ ਕਰਕੇ ਸਾਡੀ ਸਮਾਜਿਕ ਅਤੇ ਪਰਿਵਾਰਕ ਸਾਖ ਖਰਾਬ ਕਰਨ ਦਾ ਕੰਮ ਕੀਤਾ ਹੈ, ਜਿਸ ਸੰਬੰਧੀ ਅਸੀਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਉਧਰ ਮੈਨੇਜਰ ਵਲੋਂ ਇਹ ਕਹਿ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ ਕਿ ਲੜਕੀ ਵਾਲਿਆਂ ਖਾਣਾ ਲੇਟ ਸ਼ੁਰੂ ਕਰਵਾਇਆ ਅਤੇ ਬਾਅਦ ਵਿਚ 15 ਪਲੇਟਾਂ ਦੀ ਪੈਮੇਂਟ ਨੂੰ ਲੈ ਕੇ ਪੰਗਾ ਪਿਆ ਹੈ। ਫਿਲਹਾਲ ਬਾਕੀ ਪੈਮੇਂਟ ਮਿਲ ਚੁੱਕੀ ਹੈ।
ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਸੰਬੰਧੀ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਇਨ੍ਹਾਂ ਨੂੰ ਥਾਣੇ ਪਹੁੰਚਣ ਦਾ ਸਮਾਂ ਦਿੱਤਾ ਹੈ ਅਤੇ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਜਾਵੇਗਾ।