ਅੰਮ੍ਰਿਤਸਰ : 2 ਦਿਨ ਪਹਿਲਾਂ ਕਰਵਾਈ ਸੀ ਦੋਸਤ ਦੀ ਜ਼ਮਾਨਤ, ਤੀਜੇ ਦਿਨ ਹੋਇਆ ਕਤਲ

0
415

ਅੰਮ੍ਰਿਤਸਰ | ਥਾਣਾ ਘਰਿੰਡਾ ਦੇ ਪਿੰਡ ਬਾਸਰਕੇ ਨੇੜੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਕੁਝ ਵਿਅਕਤੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਕੇ ਲਾਸ਼ ਚਲਦੀ ਕਾਰ ਚ ਰੱਖ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਹੀ ਆਪਣੇ ਦੋਸਤ ਅਕਾਸ਼ਦੀਪ ਸਿੰਘ ਵਿੱਕੀ ਦੀ ਜ਼ਮਾਨਤ ਕਰਵਾਈ ਸੀ। ਬੀਤੀ ਰਾਤ ਸ਼ੁੱਕਰਵਾਰ ਰਾਤ 8 ਵਜੇ ਅਕਾਸ਼ਦੀਪ ਸਿੰਘ ਵਿੱਕੀ ਨੇ ਗੁਰਪ੍ਰੀਤ ਸਿੰਘ ਨੂੰ ਫੋਨ ਕਰ ਕੇ ਕਿਹਾ ਕਿ ਕੈਨੇਡਾ ਜਾਣ ਤੋਂ ਪਹਿਲਾਂ ਪਾਰਟੀ ਕਰਦੇ ਹਾਂ। ਇਸ ਤੋਂ ਬਾਅਦ ਦੋਵੇਂ ਪਾਰਟੀ ਕਰਨ ਲਈ ਅੰਮ੍ਰਿਤਸਰ ਗਏ ਅਤੇ ਉਥੇ ਪਾਰਟੀ ਕੀਤੀ।

ਵਿੱਕੀ ਨੇ ਘਰ ਆ ਕੇ ਦੱਸਿਆ ਕਿ ਕਿਸੇ ਨੇ ਸਾਡੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ। ਵਿੱਕੀ ਦੀ ਮਾਂ ਨੇ ਗੁਰਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਸਲ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਕਾਸ਼ਦੀਪ ਸਿੰਘ ਵਿੱਕੀ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ। ਪਤਨੀ ਕੈਨੇਡਾ ‘ਚ ਹੈ ਤੇ ਉਹ ਆਪਣੀ ਚਾਰ ਸਾਲਦੀ ਧੀ ਨਾਲ ਇੱਥੇ ਰਹਿ ਰਿਹਾ ਹੈ। ਲਗਪਗ 20 ਦਿਨਾਂ ਬਾਅਦ ਉਸ ਨੇ ਆਪਣੀ ਮਾਸੂਮ ਧੀ ਨਾਲ ਪਤਨੀ ਕੋਲ ਕੈਨੇਡਾ ਪਹੁੰਚ ਜਾਣਾ ਸੀ।


(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)