ਅੰਮ੍ਰਿਤਪਾਲ ਦੇ ਵਕੀਲ ਨੂੰ ਹਾਈਕੋਰਟ ਦੀ ਫਟਕਾਰ, ਕਿਹਾ- NSA ਲੱਗਿਆ ਹੈ, ਕਿਸ ਅਧਾਰ ‘ਤੇ ਪਟੀਸ਼ਨਾਂ ਪਾ ਰਹੇ ਹੋ?

0
321

ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ ਨੂੰ ਵੀਰਵਾਰ ਨੂੰ ਦੋਹਰਾ ਝਟਕਾ ਲੱਗਾ। ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਵੱਲੋਂ ਪ੍ਰਧਾਨ ਮੰਤਰੀ ਬਾਜੇਕੇ ਸਮੇਤ 5 ਵਿਅਕਤੀਆਂ ਦੇ ਸਬੰਧ ਵਿੱਚ ਦਾਇਰ ਹੈਬੀਅਸ-ਕਾਰਪਸ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੂੰ ਫਟਕਾਰ ਲਗਾਈ।

ਅਦਾਲਤ ਨੇ ਆਖਿਆ ਕਿ ਇਹ ਪਟੀਸ਼ਨਾਂ ਕਿਸ ਆਧਾਰ ‘ਤੇ ਦਾਇਰ ਕੀਤੀਆਂ ਗਈਆਂ ਹਨ? ਵਕੀਲ ਇਮਾਨ ਖਾਰਾ ਨੇ ਬਾਜੇਕੇ ਸਮੇਤ 5 ਪਟੀਸ਼ਨਾਂ ਦਾਇਰ ਕੀਤੀਆਂ ਹਨ। ਹਾਈਰਟ ਨੇ ਕਿਹਾ, NSA ਲੱਗਾ ਹੋਇਆ ਹੈ ਅਤੇ ਤੁਸੀਂ ਹੈਬੀਅਸ ਕਾਰਪਸ ਦਾਇਰ ਕਰ ਰਹੇ ਹੋ। ਇਸ ਤੋਂ ਇਲਾਵਾ ਤੁਸੀਂ ਅਸਾਮ ਜੇਲ੍ਹ ਸੁਪਰਡੈਂਟ ਨੂੰ ਕਿਸ ਆਧਾਰ ‘ਤੇ ਪਾਰਟੀ ਬਣਾਇਆ ਹੈ। ਕੀ ਤੁਹਾਨੂੰ ਕਾਨੂੰਨ ਦਾ ਮੁੱਢਲਾ ਗਿਆਨ ਨਹੀਂ ਹੈ?