ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਗਿਆ ਸੀ ਅੰਮ੍ਰਿਤਪਾਲ, ਭਿੰਡਰਾਂਵਾਲਾ ਵਰਗਾ ਦਿਸਣ ਲਈ ਕਰਵਾਈ ਕਾਸਮੈਟਿਕ ਸਰਜਰੀ!

0
1896

ਨਿਊਜ਼ ਡੈਸਕ| ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਸਰਚ ਮੁਹਿੰਮ ਜਾਰੀ ਹੈ। ਇਸੇ ਵਿਚਾਲੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਸਤ 2022 ਵਿਚ ਭਾਰਤ ਵਾਪਸ ਆਉਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਜਾਰਜੀਆ ਗਿਆ ਸੀ, ਉਥੇ ਉਸਨੇ ਜਰਨੈਲ ਸਿੰਘ ਭਿੰਡਰਾਂਵਾਲਾ ਵਰਗਾ ਦਿਸਣ ਲਈ ਸਰਜਰੀ ਕਰਵਾਈ ਸੀ।

‘ਜਨਸੱਤਾ’ ਨਿਊਜ਼ ਵੈੱਬਸਾਈਟ ਦੀ ਇਕ ਖਬਰ ਮੁਤਾਬਿਕ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਜੋ ਇਸ ਸਮੇਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿਚ ਬੰਦ ਹੈ, ਉਸਨੇ ਪੁੱਛਗਿਛ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅੰਮ੍ਰਿਤਪਾਲ ਨੇ ਜਾਰਜੀਆ ਵਿਚ ਲਗਭਗ ਦੋ ਮਹੀਨੇ ਕੱਟੇ ਸਨ।

ਇਕ ਅਧਿਕਾਰੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਖੁਫੀਆ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਭਿੰਡਰਾਂਵਾਲਾ ਵਾਂਗ ਦਿਸਣ ਲਈ ਇਕ ਸਰਜਰੀ ਲਈ ਜਾਰਜੀਆ ਗਿਆ ਸੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ ਇਸ ਜਾਣਕਾਰੀ ਦੀ ਪੁਸ਼ਟੀ ਕਰਦੇ ਹਨ।

ਖੁਫੀਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬੀ ਅਦਾਕਾਰ ਤੇ ਵਰਕਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਵਿਚ ਕਿਵੇਂ ਦਿਖਾਈ ਦਿੱਤਾ ਤੇ ਵਾਰਿਸ ਪੰਜਾਬ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਇਕ ਅਧਿਕਾਰੀ ਨੇ ਕਿਹਾ, ‘ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਦਿੱਲੀ ਵਿਚ ਕਿਸਾਨਾਂ ਦੇ ਵਿਰੋਧ ਦੌਰਾਨ ਸੋਸ਼ਲ ਮੀਡੀਆ ਉਤੇ ਕਈ ਪੋਸਟਾਂ ਪਾਈਆਂ ਸਨ ਤੇ ਉਹ ਕਈ ਲੋਕਾਂ ਦੇ ਸੰਪਰਕ ਵਿਚ ਸੀ।

ਸੂਤਰਾਂ ਮੁਤਾਬਿਕ ਜਦੋਂ ਅੰਮ੍ਰਿਤਪਾਲ ਸਿੰਘ ਦੁਬਈ ਵਿਚ ਤਾਂ ਉਦੋਂ ਉਹ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਭਰਾ ਜਸਵੰਤ ਸਿੰਘ ਰੋਡੇ ਅਤੇ ਅੱਤਵਾਦੀ ਪਰਮਜੀਤ ਸਿੰਘ ਪੰਮਾ ਦੇ ਸੰਪਰਕ ਵਿਚ ਸੀ ਸੂਤਰਾਂ ਅਨੁਸਾਰ ਸੰਗਠਨ ਨੂੰ ਪਾਕਿਸਤਾਨ ਤੋਂ ਪੈਸਾ ਮਿਲਦਾ ਸੀ।