ਲੁਧਿਆਣਾ | ਗੁਰਦੁਆਰਿਆਂ ‘ਚੋਂ ਕੁਰਸੀਆਂ ਨੂੰ ਤੋੜ ਕੇ ਅੱਗ ਲਗਾਉਣ ਵਾਲਾ ਅੰਮ੍ਰਿਤਪਾਲ ਗ੍ਰਿਫਤਾਰੀ ਤੋਂ ਪਹਿਲਾਂ ਆਪ ਤਖਤਪੋਸ਼ ‘ਤੇ ਬੈਠ ਕੇ ਪ੍ਰਵਚਨ ਦੇ ਰਿਹਾ ਸੀ। MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ‘ਤੇ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਮੇਜ, ਕੁਰਸੀਆਂ ਭੰਨਦਾ ਸੀ, ਹੁਣ ਜਦੋਂ ਫੜਿਆ ਸੀ ਰੋਡੇ ਪਿੰਡ ਤੋਂ ਆਪ ਗੁਰਦੁਆਰਾ ਸਾਹਿਬ ਵਿਚ ਕਿਥੇ ਬੈਠਾ ਸੀ। ਆਪ ਉਹ ਵੱਡੇ ਤਖਤ ‘ਤੇ ਬੈਠਾ ਸੀ ਤੇ ਦੂਸਰਿਆਂ ਨੂੰ ਮੱਤਾਂ ਦਿੰਦਾ ਸੀ। ਜਿਹੜੇ ਲੋਕ ਧਾਰਮਿਕ ਹੁੰਦੇ ਹਨ, ਉਹ ਨੀਵੇਂ ਹੋ ਕੇ ਬੈਠਦੇ ਹਨ, ਇਹ ਲੋਕਾਂ ਨੂੰ ਸਿਰਫ ਬੇਵਕੂਫ ਬਣਾ ਰਿਹਾ ਸੀ। ਜਲੰਧਰ ਵਿਚ ਕੁਰਸੀਆਂ ਤੋੜੀਆਂ ਤੇ ਹੁਣ ਇਸ ਤੋਂ ਕੋਈ ਪੁੱਛੇ ਕਿ ਤੂੰ ਕਿਥੇ ਬੈਠ ਕੇ ਪ੍ਰਵਚਨ ਸੁਣਾ ਰਿਹਾ ਸੀ।
ਆਪ ਇਸ ਨੇ ਗੁਰਦੁਆਰਿਆਂ ਵਿਚ ਜਾ ਕੇ ਭੰਨਤੋੜ ਕਰਵਾਈ, ਗੁਰੂ ਦੇ ਬਰਾਬਰ ਕੋਈ ਨਹੀਂ ਬੈਠ ਸਕਦਾ, ਇਸ ਦੀਆਂ ਸਾਰੀਆਂ ਫੋਟੋਜ਼ ਤੇ ਵੀਡੀਓ ਲੋਕ ਦੇਖ ਰਹੇ ਹਨ ਕਿ ਇਹ ਆਪ ਕਿਥੇ ਬੈਠਾ ਸੀ ਜਦੋਂ ਮੋਗੇ ਦੇ ਰੋਡੇ ਪਿੰਡ ਵਿਚੋਂ ਫੜਿਆ ਤਾਂ ਆਪ ਇਹ ਗੁਰਦੁਆਰਾ ਸਾਹਿਬ ਵਿਚ ਕਿਥੇ ਬੈਠਾ ਸੀ। ਗੁਰੂ ਦੀਆਂ ਸੰਗਤਾਂ ਵਲੋਂ ਵੀ ਜਲੰਧਰ ਵਿਚ ਕੁਰਸੀਆਂ ਦੀ ਭੰਨਤੋੜ ਦਾ ਵਿਰੋਧ ਕੀਤਾ ਗਿਆ ਸੀ।