ਅੰਮ੍ਰਿ੍ਤਪਾਲ ਸਿੰਘ ਦਾ ਵਿਆਹ ਮੁਕੰਮਲ, ਦੇਖੋ ਵਿਆਹ ਦੀਆਂ ਪਹਿਲੀਆਂ ਤਸਵੀਰਾਂ

0
416

ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋ ਗਿਆ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਵਿਖੇ ਹੋਇਆ।

ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਗੁਰੂਘਰ ਦੇ ਪ੍ਰਬੰਧਕਾਂ ਤੋਂ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੱਕ ਕੋਈ ਕੁਝ ਨਹੀਂ ਦੱਸ ਰਿਹਾ। ਗੁਰੂਘਰ ‘ਚ ਵੀ ਵਿਆਹ ਦੀ ਬੁਕਿੰਗ ਉਸ ਦੇ ਨਾਂ ‘ਤੇ ਨਹੀਂ, ਕਿਸੇ ਹੋਰ ਦੇ ਨਾਂ ‘ਤੇ ਹੋਈ ਹੈ। ਆਨੰਦ ਕਾਰਜ ਬਹੁਤ ਹੀ ਸਰਲ ਤਰੀਕੇ ਨਾਲ ਹੋਇਆ। ਗੁਰੂਘਰ ਵਿੱਚ ਕੋਈ ਵਿਸ਼ੇਸ਼ ਟੈਂਟ ਜਾਂ ਹੋਰ ਸਜਾਵਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ।

ਭਾਵੇਂ ਅੰਮ੍ਰਿਤਪਾਲ ਸਿੰਘ ਦੇ ਵਿਆਹ ਸਬੰਧੀ ਸਾਰੇ ਵੇਰਵੇ ਗੁਪਤ ਰੱਖੇ ਗਏ ਸਨ ਪਰ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਵਿਆਹ ਸਮਾਗਮ ਲਈ ਗੁਰੂਘਰ ਵਿਖੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਬੁਕਿੰਗ ਹੋ ਚੁੱਕੀ ਸੀ। ਆਨੰਦ ਕਾਰਜ ਦਾ ਪ੍ਰੋਗਰਾਮ ਅਤੇ ਉਸ ਤੋਂ ਬਾਅਦ ਗੁਰੂਘਰ ਵਿੱਚ ਹੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੁਣ ਨਵੀਂ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਵਿਆਹ ਬੰਧਨ ਵਿਚ ਬੱਝ ਚੁੱਕੇ ਹਨ।

ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਦੇ ਪਰਿਵਾਰ ਨਾਲ ਪੁਰਾਣੀ ਜਾਣ-ਪਛਾਣ ਸੀ, ਜਿਸਨੂੰ ਉਸਨੇ ਆਪਣੀ ਜੀਵਨ ਸਾਥਣ ਬਣਾ ਲਿਆ ਹੈ। ਕਿਰਨਦੀਪ ਦੇ ਪਿਤਾ ਪਿਆਰਾ ਸਿੰਘ ਮੂਲ ਰੂਪ ਵਿੱਚ ਜਲੰਧਰ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਕੁਲਾਰਾਂ ਦੇ ਵਸਨੀਕ ਹਨ, ਜੋ ਕਿ ਨਕੋਦਰ ਦੇ ਨੇੜੇ ਪੈਂਦਾ ਹੈ ਪਰ ਫਿਰ ਉਹ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿੱਚ ਵਸ ਗਏ ਸਨ, ਉਨ੍ਹਾਂ ਕੋਲ ਇੰਗਲੈਂਡ ਦੀ ਨਾਗਰਿਕਤਾ ਵੀ ਹੈ।