ਅੰਮ੍ਰਿਤਪਾਲ ਸਿੰਘ ਨੇ ’84 ਦੇ ਸਮੇਂ ਨੂੰ ਦੱਸਿਆ ‘ਸੁਨਹਿਰੀ ਦੌਰ’, ਕਿਹਾ-ਉਦੋਂ ਘੱਟੋ-ਘੱਟ ਨੌਜਵਾਨ ਟੀਕੇ ਲਾ ਕੇ ਤਾਂ ਨਹੀਂ ਮਰਦੇ ਸੀ

0
345

ਅੰਮ੍ਰਿਤਸਰ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਬੇਬਾਕ ਬਿਆਨਾਂ ਕਰਕੇ ਜਾਣੇ ਜਾਂਦੇ ਹਨ। ਥੋੜ੍ਹੇ ਜਿਹੇ ਸਮੇਂ ਵਿਚ ਹੀ ਉਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਤੇ ਗੁਰੂ ਨਾਲ ਜੋੜਿਆ ਹੈ। ਹਾਲਾਂਕਿ ਉਨ੍ਹਾਂ ਉਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵੀ ਦੋਸ਼ ਲੱਗ ਰਹੇ ਹਨ।
ਅੱਜ ਅੰਮ੍ਰਿਤਸਰ ਵਿਚ ਮੀਡੀਆ ਵਲੋਂ ਇਹ ਪੱਛੇ ਜਾਣ ਉਤੇ ਕਿ ਕੀ ਫਿਰ 1984 ਵਾਲਾ ਕਾਲਾ ਦੌਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸਦੇ ਜਵਾਬ ਵਿਚ ‘ਵਾਰਿਸ ਪੰਜਾਬ ਜਥੇਬੰਦੀ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਜੇਕਰ ਅੰਮ੍ਰਿਤ ਛਕ ਕੇ ਸਿੱਖੀ ਨਾਲ ਜੁੜ ਜਾਣਗੇ ਤਾਂ ’84 ਦਾ ਮਾਹੌਲ ਕਿਵੇਂ ਆ ਜਾਊਗਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ’84 ਦਾ ਦੌਰ ਸਾਡੇ ਲਈ ਮਾੜਾ ਦੌਰ ਨਹੀਂ ਸੀ। ਉਹ ਇਕ ‘ਸੁਨਹਿਰੀ ਦੌਰ’ ਸੀ। ਉਦੋਂ ਘੱਟੋ-ਘੱਟ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਨਹੀਂ ਮਰਦੇ ਸਨ, ਸਗੋਂ ਸੰਘਰਸ਼ ਕਰਕੇ ਮਰਦੇ ਸਨ। ਸ਼ਹੀਦੀ ਪ੍ਰਾਪਤ ਕਰਦੇ ਸੀ। ਉਨ੍ਹਾਂ ਕਿਹਾ ਕਿ ਸ਼ਹੀਦੀ ਦਾ ਦਰਜਾ ਬੜਾ ਉੱਚਾ ਹੁੰਦਾ ਹੈ।