ਅੰਮ੍ਰਿਤਪਾਲ ਨੇ ਸਿਰੰਡਰ ਨਹੀਂ ਕੀਤਾ, ਉਹ ਗ੍ਰਿਫਤਾਰ ਹੋਇਆ – DGP ਗੌਰਵ

0
1084

ਅੰਮ੍ਰਿਤਸਰ | DGP ਗੌਰਵ ਯਾਦਵ ਪੰਜਾਬ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਸਿਰੰਡਰ ਨਹੀਂ ਕੀਤਾ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਆਪਰੇਸ਼ਨ ਅੰਮ੍ਰਿਤਪਾਲ ਦੀ ਕਾਮਯਾਬੀ ‘ਤੇ CM ਮਾਨ ਨੇ ਪੁਲਿਸ ਅਫਸਰਾਂ ਦੀ ਪ੍ਰਸ਼ੰਸਾ ਕੀਤੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਫਰਾਰੀ ਤੋਂ ਬਾਅਦ ਵਿਦੇਸ਼ੀ ਨੰਬਰ ਦੀ ਵਰਤੋਂ ਕਰ ਰਿਹਾ ਸੀ। ਉਹ ਵਟਸਐਪ ਕਾਲਿੰਗ ਰਾਹੀਂ ਆਪਣੇ ਸਾਥੀਆਂ ਦੇ ਸੰਪਰਕ ਵਿਚ ਸੀ।

Amritpal Singh Live Updates: Separatist Arrested In Punjab's Moga, Taken To  Assam

ਅੱਜ ਪੁਲਿਸ ਦਾ ਅੰਮ੍ਰਿਤਪਾਲ ਸਿੰਘ ‘ਤੇ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਕਿਹਾ ਕਿ ਨਸ਼ਾ ਮੁਕਤੀ ਦੀ ਆੜ ਵਿਚ ਆਪਣੀ ਫੌਜ ਤਿਆਰ ਕਰ ਰਿਹਾ ਸੀ। ਅੰਮ੍ਰਿਤਪਾਲ ਦੇ ਸਾਥੀ ਵੀ ਕਰਦੇ ਸਨ ਨਸ਼ਾ। ਪਹਿਲੀ ਵਾਰ ਪੁਲਿਸ ਅਧਿਕਾਰੀ ਨੇ ਰਾਜ਼ ਖੋਲ੍ਹੇ। SP ਤੇਜਵੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਦੀ ਅਸਲੀਅਤ ਕੁਝ ਹੋਰ ਸੀ। ਕਈ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਰਗਲਾਇਆ ਜਾਂਦਾ ਸੀ ਤੇ ਹਥਿਆਰਾਂ ਦੀ ਟਰੇਨਿੰਗ ਦਿੱਤੀ ਜਾਂਦੀ ਸੀ। ਕਈ ਰਾਜ਼ ਬੇਪਰਦਾ ਹੋ ਰਿਹਾ ਹਨ।

ਕਈ ਅੰਮ੍ਰਿਤਪਾਲ ਦੇ ਰੱਖੇ ਡਾਕਟਰਾਂ ਨੇ ਦੱਸਿਆ ਕਿ ਨਾਰਮਲ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਕਈ ਨੌਜਵਾਨ ਸੈਂਟਰਾਂ ਦਾ ਅਸਲ ਸੱਚ ਜਾਣਨ ‘ਤੇ ਵਾਪਸ ਮੁੜ ਗਏ। ਖਾਲਸਾ ਵਹੀਰ ਨੂੰ ਵੇਖ ਕੇ ਕਈ ਨੌਜਵਾਨ ਨਾਲ ਜੁੜੇ। ਸਪੀਚਾਂ ਤੋਂ ਪ੍ਰਭਾਵਿਤ ਹੋ ਜਾਂਦੇ ਸਨ। ਪਿੰਡਾਂ ਦੇ ਡਾਕਟਰਾਂ ਨੂੰ ਰੱਖਿਆ ਸੀ ਨਸ਼ਾ-ਛੁਡਾਊ ਸੈਂਟਰਾਂ ਵਿਚ। ਪੁਲਿਸ ਦਾ ਕਹਿਣਾ ਹੈ ਕਿ ਜੋ ਨਸ਼ਾ-ਛੁਡਾਊ ਕੇਂਦਰਾਂ ਵਿਚ ਆਉਂਦੇ ਸਨ, ਬਾਅਦ ਵਿਚ ਉਨ੍ਹਾਂ ਦੀਆਂ ਹੀ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਅੰਮ੍ਰਿਤਸਰ ਦੇ ਪਿੰਡ ਦੀ ਨਹਿਰ ਕੋਲ ਹਥਿਆਰ ਚਲਾਉਣ ਦੀ ਹੁੰਦੀ ਸੀ ਸਿਖਲਾਈ। ਅਨਟਰੇਂਡ ਡਾਕਟਰ ਕਰਦੇ ਸਨ ਮਰੀਜ਼ਾਂ ਦਾ ਇਲਾਜ।