ਐਮੀ ਵਿਰਕ ਕਰਨ ਜਾ ਰਹੇ ਬਾਲੀਵੁੱਡ ‘ਚ ਆਪਣਾ ਡਿਜ਼ੀਟਲੀ ਡੈਬਿਊ

0
22948

ਜਲੰਧਰ . ਪੰਜਾਬ ਦੇ ਮਸ਼ਹੂਰ ਗਾਇਕ ‘ਤੇ ਪੰਜਾਬੀ ਫ਼ਿਲਮਾਂ ਨਾਲ ਸੱਭ ਦਾ ਦਿਲ ਜਿੱਤਣ ਵਾਲੇ ਐਮੀ ਵਿਰਕ ਅੱਜ ਕੱਲ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਉਹਨਾਂ ਦੀ ਚਰਚਾ ਦਾ ਵਿਸ਼ਾ ਨਵੇਂ ਰਿਲੀਜ਼ ਹੋਏ ਗਾਣੇ ਹਨ। ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਐਮੀ ਵਿਰਕ ਦੀ ਹੁਣ ਬਾਲੀਵੁਡ ਚ ਡਿਜ਼ੀਟਲੀ ਐਂਟਰੀ ਹੋਵੇਗੀ। ਕੋਰੋਨਾ ਮਹਾਮਾਰੀ ਕਾਰਨ ਐਮੀ ਵਿਰਕ ਦੀ ਫਿਲਮ ’83’ ਰਿਲੀਜ਼ ਨਹੀਂ ਹੋ ਸਕੀ ਅਤੇ ਹੁਣ ਦੂਜੀ ਬਾਲੀਵੁੱਡ ਫਿਲਮ ‘ਭੁਜ’ ਦੀ ਡਿਜੀਟਲੀ ਰਿਲੀਜ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਕੋਰੋਨਾ ਮਹਾਮਾਰੀ ਕਰਕੇ ਫ਼ਿਲਮੀ ਜਗਤ ਨੂੰ ਕਾਫ਼ੀ ਘਾਟਾ ਹੋਇਆ ਹੈ। ਜੋ ਫ਼ਿਲਮਾਂ ਨਵੀਆਂ ਰਿਲੀਜ਼ ਹੋਈਆ ਸੀ ਉਹ ਘਾਟੇ ‘ਚ ਗਈਆਂ ਕਿਉਂਕ ਲੋਕ ਉਹਨਾਂ ਨੂੰ ਦੇਖਣ ਨਹੀਂ ਜਾ ਸਕੇ ਅਤੇ ਕਈ ਫ਼ਿਲਮਾਂ ਰਿਲੀਜ਼ ਹੋਣ ਤੋਂ ਹੀ ਰੁੱਕ ਗਈਆਂ ਪਰ ਫ਼ਿਲਮ ਮੇਕਰਜ਼ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਡਿਜ਼ੀਟਲ ਦੀ ਦੁਨੀਆਂ ਜਿਵੇਂ Amazon prime, NETFLIX, ZEE5 ਤੇ Hotstar ‘ਤੇ ਰਿਲੀਜ਼ ਕੀਤੀਆਂ ਜਾਣਗੀਆਂ।