ਰਾਜੋਆਣਾ ਦੀ ਸਜ਼ਾ ਮੁਆਫੀ ‘ਤੇ ਅਮਿਤ ਸ਼ਾਹ ਦੀ ਦੋ ਟੁੱਕ : ਕਿਹਾ- ਪਛਤਾਵਾ ਨਹੀਂ ਤਾਂ ਰਹਿਮ ਨਹੀਂ

0
1199

ਨਵੀਂ ਦਿੱਲੀ, 21 ਦਸੰਬਰ| ਕੇਂਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਉਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਹ ਬਿਆਨ ਲੰਘੇ ਦਿਨ ਹਰਸਿਮਰਤ ਬਾਦਲ ਵਲੋਂ ਲੋਕ ਸਭਾ ਵਿਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਚੁੱਕਿਆ ਸੀ ਤੇ ਕਿਹਾ ਸੀ ਕਿ ਭਾਈ ਰਾਜੋਆਣਾ ਪਿਛਲੇ ਕਿੰਨੇ ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

ਇਸ ਉਤੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸਨੂੰ ਪਛਤਾਵਾ ਨਹੀਂ, ਅਸੀਂ ਉਸ ਉਤੇ ਰਹਿਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੂੂੰ ਆਪਣੇ ਕੀਤੇ ਦਾ ਬਿਲਕੁਲ ਪਛਤਾਵਾ ਨਹੀਂ, ਇਸ ਲਈ ਅਸੀਂ ਉਨ੍ਹਾਂ ਉਤੇ ਰਹਿਮ ਨਹੀਂ ਦਿਖਾ ਸਕਦੇ।