ਖੇਤੀ ਕਾਨੂੰਨਾਂ ਤੇ ਕਿਸਾਨਾਂ ਲਈ ਅਵਾਜ਼ ਚੁੱਕਣ ਵਾਲੀ American POP Star ਰਿਹਾਨਾ ਅਰਬਪਤੀਆਂ ਦੀ ਲਿਸਟ ’ਚ ਸ਼ਾਮਿਲ, ਜਾਣੋ ਕਿੰਨੀ ਵਧੀ ਸੰਪਤੀ

0
1799

ਨਵੀਂ ਦਿੱਲੀ | ਭਾਰਤ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ‘ਚ ਅਵਾਜ਼ ਚੁੱਕਣ ਵਾਲੀ ਅਮਰੀਕਨ ਪੌਪ ਸਟਾਰ ਰਿਹਾਨਾ ਦੇ ਨਾਂ ਹੁਣ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਅਮਰੀਕੀ ਕਾਰੋਬਾਰੀ ਮੈਗਜ਼ੀਨ ‘ਫੋਰਬਸ’ ਨੇ ਰਿਹਾਨਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਐਲਾਨਿਆ ਹੈ।

‘ਫੋਰਬਸ’ ਮੈਗਜ਼ੀਨ ਅਨੁਸਾਰ, “ਰਿਹਾਨਾ ਦੀ ਕੁੱਲ ਸੰਪਤੀ ਵੱਧ ਕੇ 1.7 ਅਰਬ ਡਾਲਰ ਹੋ ਗਈ ਹੈ। ਉਸ ਦੀ ਕਮਾਈ ਦਾ ਸਾਧਨ ਸਿਰਫ ਸੰਗੀਤ ਨਹੀਂ ਹੈ। ਰਿਹਾਨਾ ਕਈ ਬ੍ਰਾਂਡਜ਼ ਦਾ ਪ੍ਰਚਾਰ ਵੀ ਕਰਦੀ ਹੈ।”

‘ਫੋਰਬਸ’ ਮੁਤਾਬਕ ਰਿਹਾਨਾ ਦੀ ਕੁੱਲ ਸੰਪਤੀ ਦਾ 1.4 ਅਰਬ ਡਾਲਰ ਫੈਂਟੀ ਬਿਊਟੀ ਕਾਸਮੈਟਿਕਸ ਲਾਈਨ ਰਾਹੀਂ ਆਇਆ ਹੈ, ਜਿਸ ਵਿੱਚ ਉਨ੍ਹਾਂ ਦੀ 50 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਉਸ ਦੀਆਂ ਬਾਕੀ ਸੰਪਤੀਆਂ ਵਿੱਚ ਸੈਵੇਜ ਐਕਸ ਫੈਂਟੀ ਲੌਂਜਰੀ ਕੰਪਨੀ ਵਿੱਚ ਉਨ੍ਹਾਂ ਦੇ ਸ਼ੇਅਰ ਤੇ ਅਦਾਕਾਰਾ-ਗਾਇਕਾ ਵਜੋਂ ਹੋਣ ਵਾਲੀ ਕਮਾਈ ਸ਼ਾਮਿਲ ਹੈ। ਰਿਹਾਨਾ ਦੀ ਇੱਕ ਬਿਊਟੀ ਕੰਪਨੀ ਵੀ ਹੈ। 32 ਸਾਲਾ ਰਿਹਾਨਾ ਦਾ ਫੈਂਟੀ ਨਾਂ ਦਾ ਆਪਣਾ ਫੈਸ਼ਨ ਬ੍ਰਾਂਡ ਹੈ।

ਫਿਲਮਾਂ, ਜਿਨ੍ਹਾਂ ‘ਚ ਰਿਹਾਨਾ ਨੇ ਕੀਤਾ ਕੰਮ

ਸਾਲ 2019 ਵਿੱਚ ਵੀ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਅਮੀਰ ਸੰਗੀਤਕਾਰ ਵਜੋਂ ਨਾਮਜ਼ਦ ਕੀਤਾ ਸੀ। ਉਸ ਸਮੇਂ ਦੌਰਾਨ ਰਿਹਾਨਾ ਦੀ ਕੁੱਲ ਸੰਪਤੀ 600 ਮਿਲੀਅਨ ਡਾਲਰ (4400 ਕਰੋੜ) ਸੀ। ਇਸ ਦੇ ਨਾਲ ਹੀ ਸਾਲ ਵਿੱਚ ਉਸ ਦੀ ਅੰਦਾਜ਼ਨ ਕੁੱਲ ਸੰਪਤੀ 4,607 ਕਰੋੜ ਰੁਪਏ ਸੀ।

ਰਿਹਾਨਾ ਨੇ ਹੁਣ ਤੱਕ ਲੰਡਨ ਦੇ ’02 ਏਰੀਨਾ’ ਵਿੱਚ ਸੋਲੋ ਆਰਟਿਸਟ ਵਜੋਂ 10 ਸੰਗੀਤ ਸ਼ੋਅ ਕੀਤੇ ਹਨ, ਜੋ ਇੱਕ ਵੱਡੀ ਪ੍ਰਾਪਤੀ ਹੈ। ਸਾਲ 2012 ਵਿੱਚ ਰਿਹਾਨਾ ਨੇ ਫਿਲਮ ‘ਬੈਟਲਸ਼ਿਪ’ ਦੁਆਰਾ ਆਪਣੀ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਿਹਾਨਾ ਹਾਲੀਵੁੱਡ ਦੀ ਬੈਟਲਸ਼ਿਪ ਅਤੇ ‘ਓਸ਼ਨਜ਼ 8’ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।