ਅੰਬਾਲਾ : ਘੱਗਰ ਦਰਿਆ ‘ਚ ਕਾਰ ਸਮੇਤ ਰੁੜ੍ਹਿਆ ਨੌਜਵਾਨ, ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

0
510

ਅੰਬਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਬਾਲਾ ‘ਚ ਘੱਗਰ ਦਰਿਆ ‘ਚ ਰੁੜ੍ਹਨ ਕਾਰਨ ਸਿਰਸਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਸੁਸ਼ੀਲ 24 ਸਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਨੇ ਆਈਲੈਟਸ ਕੀਤੀ ਸੀ। ਉਹ ਦੋਸਤਾਂ ਨਾਲ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ। ਸੁਸ਼ੀਲ, ਰਵੀਕਾਂਤ ਅਤੇ ਸੌਰਭ ਚੋਪਟਾ ਦੇ ਰਾਮਪੁਰਾ ਢਿੱਲੋਂ ਦੇ ਰਹਿਣ ਵਾਲੇ ਹਨ।

ਮ੍ਰਿਤਕ ਦੇ ਚਾਚਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਹ 10 ਜੁਲਾਈ ਨੂੰ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਚੰਡੀਗੜ੍ਹ ਗਿਆ ਸੀ। ਅੰਬਾਲਾ ਦੇ ਲੋਹਗੜ੍ਹ ਨੇੜੇ ਚੰਡੀਗੜ੍ਹ-ਹਿਸਾਰ ਰੋਡ ‘ਤੇ ਐਚਪੀ ਪੰਪ ਨੇੜੇ ਘੱਗਰ ਦਰਿਆ ਦੇ ਪਾਣੀ ‘ਚ ਉਸ ਦੀ ਕਾਰ ਰੁੜ੍ਹ ਗਈ। ਉਸ ਦਾ ਦੋਸਤ ਰਵੀਕਾਂਤ ਗੱਡੀ ਚਲਾ ਰਿਹਾ ਸੀ, ਜਦਕਿ ਸੁਸ਼ੀਲ ਅਗਲੀ ਸੀਟ ‘ਤੇ ਬੈਠਾ ਸੀ। ਸੌਰਭ ਅਤੇ ਰਵੀਕਾਂਤ ਬਚ ਗਏ ਪਰ ਸੁਸ਼ੀਲ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ