ਮੂਸੇਵਾਲਾ ਮਾਮਲੇ ‘ਤੇ ਅਮਨ ਅਰੋੜਾ ਦਾ ਵਿਰੋਧੀ ਧਿਰ ਨੂੰ ਠੋਕਵਾਂ ਜਵਾਬ, ਪੜ੍ਹੋ ਕੀ ਕਿਹਾ?

0
263

ਚੰਡੀਗੜ੍ਹ| ਪੰਜਾਬ ਵਿਧਾਨਸਭਾ ਸੈਸ਼ਨ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ ਹੈ। ਇਸ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਕੋਲੋਂ ਸਾਰੀ ਸੁਰੱਖਿਆ ਵਾਪਸ ਨਹੀਂ ਲਈ ਗਈ ਸੀ। ਉਸ ਕੋਲ 2 ਗੰਨਮੈਨ ਸਨ, ਬਾਹਰ ਜਾਂਦਿਆਂ ਉਹ ਉਨ੍ਹਾਂ ਨੂੰ ਨਾਲ ਕਿਉਂ ਨਹੀਂ ਲੈ ਕੇ ਗਿਆ? ਉਸ ਕੋਲ ਬੁਲੇਟ ਪਰੂਫ ਗੱਡੀ ਵੀ ਸੀ, ਉਹ ਵੀ ਕਿਉਂ ਨਾਲ ਨਹੀਂ ਲੈ ਕੇ ਗਿਆ?

ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਕਤਲਕਾਂਡ ’ਚ 40 ਵਿਅਕਤੀ ਨਾਮਜ਼ਦ ਕੀਤੇ ਗਏ। ਇਨ੍ਹਾਂ ’ਚੋਂ 29 ਗ੍ਰਿਫ਼ਤਾਰ ਹੋਏ, 2 ਦਾ ਐਨਕਾਊਂਟਰ ਹੋਇਆ। 6 ਦੋਸ਼ੀ ਵਿਦੇਸ਼ ’ਚ ਹਨ, 3 ਜੋ ਬੱਚਦੇ ਹਨ, ਉਨ੍ਹਾਂ ਦੇ ਰੋਲ ਦੀ ਜਾਂਚ ਕੀਤੀ ਜਾ ਰਹੀ ਹੈ।

ਗੋਲਡੀ ਬਰਾੜ ਬਾਰੇ ਬੋਲਦਿਆਂ ਕਿਹਾ ਕਿ ਉਸ ਨੂੰ ਦੇਸ਼ ’ਚ ਲਿਆਉਣ ਦਾ ਕੰਮ ਕੇਂਦਰ ਸਰਕਾਰ ਰਾਹੀਂ ਜਾਰੀ ਹੈ। ਅਸੀਂ ਵੀ ਸਿੱਧੂ ਦੇ ਪ੍ਰਸ਼ੰਸਕ ਹਾਂ, ਉਸਦੀ ਮੌਤ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਹ ਮੂਸੇਵਾਲਾ ਕਤਲਕਾਂਡ ’ਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ।