ਅੰਮ੍ਰਿਤਸਰ | ਜ਼ਿਲ੍ਹੇ੍ ਦੇ ਸਿਵਲ ਹਸਪਤਾਲ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਪਰਿਵਾਰ ਔਰਤ ਦੀ ਡਲਿਵਰੀ ਕਰਵਾਉਣ ਸਿਵਲ ਹਸਪਤਾਲ ਗਿਆ। ਡਲਿਵਰੀ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਕਿਹਾ ਤੁਹਾਡੇ ਬੇਟਾ ਹੋਇਆ ਹੈ। 15 ਕੁ ਮਿਨਟ ਬਾਅਦ ਡਾਕਟਰਾਂ ਨੇ ਕਿਹਾ ਕਿ ਸਾਨੂੰ ਗਲਤੀ ਲੱਗ ਗਈ ਤੁਹਾਡੇ ਬੇਟੀ ਹੋਈ ਹੈ। ਪੀੜਤ ਪਰਿਵਾਰ ਨੇ ਡਾਕਟਰਾਂ ਤੇ ਬੱਚਾ ਬਦਲਣ ਦਾ ਦੋਸ਼ ਲਾਇਆ ਹੈ।
ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਡਾਕਟਰਾਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਸਾਂ। ਪਰ ਬਾਅਦ ਵਿਚ ਜਦੋਂ ਉਹਨਾਂ ਨੇ ਬੱਚਾ ਬਦਲ ਦਿੱਤਾ ਤਾਂ ਸਾਨੂੰ ਬਹੁਤ ਦੁੱਖ ਲੱਗਾ। ਉਹਨਾਂ ਆਖਿਆ ਕਿ ਇੱਥੇ ਔਰਤਾਂ ਦਰਦ ਨਾਲ ਵਿਲਕਦੀਆਂ ਰਹਿੰਦੀਆਂ ਹਨ ਪਰ ਡਾਕਟਰਾਂ ਵਲੋਂ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ।