Breaking News : ਨਾਬਾਲਗਾ ਨਾਲ ਛੇੜਛਾੜ ਦੇ ‘ਆਪ’ ਦੇ ਬਲਾਕ ਇੰਚਾਰਜ ‘ਤੇ ਲੱਗੇ ਆਰੋਪ, ਪੁਲਸ ਨੇ ਕੀਤਾ ਗ੍ਰਿਫ਼ਤਾਰ

0
514

ਅੰਮ੍ਰਿਤਸਰ | ਮਜੀਠਾ ‘ਚ ਆਪ ਦੇ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਲ ਨੂੰ ਛੇੜਛਾੜ ਦੇ ਇਲਜ਼ਾਮਾਂ ‘ਚ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ 15 ਸਾਲ ਦੀ ਨਾਬਾਲਗ ਕੁੜੀ ਨਾਲ ਛੇੜਛਾੜ ਕੀਤੀ ਸੀ। ਮਜੀਠਾ ਦੇ ਇਕ ਪਰਿਵਾਰ ਨੇ ਪ੍ਰਿਤਪਾਲ ਸਿੰਘ ਬੱਲ ਖਿਲਾਫ ਸ਼ਿਕਾਇਤ ਕੀਤੀ ਗਈ ਸੀ, ਜਿਸ ਸਬੰਧੀ ਪੁਲਸ ਨੇ ਕੇਸ ਦਰਦ ਕਰ ਕੇ ਬੱਲ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਬਲਾਕ ਇੰਚਾਰਜ ਬੱਲ ਅਤੇ ਉਸ ਦੇ ਸਾਥੀ ਨੂੰ ਅਦਾਲਤ ਚ ਪੇਸ਼ ਕੀਤਾ ਜਾਣਾ ਹੈ।