ਇੰਡੀਆ ‘ਚ ਟੁੱਟੇ ਕੋਰੋਨਾ ਦੇ ਸਾਰੇ ਰਿਕਾਰਡ, 1.68 ਲੱਖ ਨਵੇਂ ਕੇਸ, ਲੌਕਡਾਉਨ ਬਾਰੇ ਫੈਸਲਾ ਅੱਜ

0
16562

ਚੰਡੀਗੜ੍ਹ/ਨਵੀਂ ਦਿੱਲੀ | ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਪੂਰੇ ਭਾਰਤ ਵਿੱਚ ਵਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਇੱਕ ਲੱਖ 68 ਹਜ਼ਾਰ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 904 ਲੋਕਾਂ ਦੀ ਮੌਤ ਹੋ ਗਈ। ਅੰਕੜਿਆਂ ਮੁਤਾਬਿਕ 75 ਹਜ਼ਾਰ ਤੋਂ ਵੱਧ ਮਰੀਜ ਠੀਕ ਵੀ ਹੋਏ ਹਨ।

ਦੂਜੇ ਪਾਸੇ ਦੇਸ਼ ਦੇ ਕਈ ਸੂਬੇ ਲੌਕਡਾਊਨ ਲਾਉਣ ਬਾਰੇ ਸੋਚ ਰਹੇ ਹਨ। ਅੱਜ ਸ਼ਾਮ ਤੱਕ ਮਹਾਰਾਸ਼ਟਰ ਅਤੇ ਦਿੱਲੀ ਨੇ ਲੌਕਡਾਊਨ ਬਾਰੇ ਫੈਸਲਾ ਕਰਨਾ ਹੈ। ਹਰਿਆਣਾ ਵਿੱਚ ਵੀ ਲੌਕਡਾਊਨ ਲਗਾਉਣ ਦੀ ਚਰਚਾ ਚੱਲ ਰਹੀ ਹੈ।

ਕੋਰੋਨਾ ਡਿਟੇਲ

  • ਕੁੱਲ ਕੋਰੋਨਾ ਕੇਸ – ਇੱਕ ਕਰੋੜ 35 ਲੱਖ 27 ਹਜ਼ਾਰ 717
  • ਡਿਸਚਾਰਜ – ਇੱਕ ਕਰੋੜ 21 ਲੱਖ 56 ਹਜ਼ਾਰ 529
    ਐਕਟਿਵ ਕੇਸ – ਬਾਰਾਂ ਲੱਖ ਇੱਕ ਹਜ਼ਾਰ 9
  • ਕੁੱਲ ਮੌਤ – 1 ਲੱਖ 70 ਹਜ਼ਾਰ 179

ਇਸ ਤੋਂ ਪਹਿਲਾਂ ਐਤਵਾਰ ਨੂੰ 24 ਘੰਟਿਆਂ ਵਿੱਚ 1 ਲੱਖ 53 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਸੀ। ਹਾਲਾਂਕਿ, ਕੋਰੋਨਾ ਤੋਂ 90,584 ਲੋਕ ਠੀਕ ਵੀ ਹੋਏ ਸੀ। ਸ਼ੁੱਕਰਵਾਰ ਨੂੰ 145,384 ਨਵੇਂ ਮਾਮਲੇ ਸਾਹਮਣੇ ਆਏ ਸੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।