ਖ਼ਤਰੇ ਦੀ ਘੰਟੀ : ਰਾਵੀ ਦਾ ਪੱਧਰ ਵਧਿਆ, ਇਨ੍ਹਾਂ ਪਿੰਡਾਂ ਨੂੰ ਹੋ ਸਕਦਾ ਭਾਰੀ ਨੁਕਸਾਨ

0
3341

ਗੁਰਦਾਸਪੁਰ। ਉਝ ਦਰਿਆ ਤੋਂ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਰਕੇ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਅਚਾਨਕ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸੁਰੱਖਿਆਤ ਸਥਾਨਾਂ ਵੱਲ ਚਲੇ ਜਾਣ। ਡੀਸੀ ਮੁਹੰਮਦ ਇਸ਼ਫ਼ਾਕ਼ ਨੇ  ਦੱਸਿਆ ਕਿ ਮਾਧੋਪੁਰ ਹੈੱਡ ਵਲੋਂ ਦਿੱਤੀ ਸੂਚਨਾ ਤਹਿਤ ਰਾਵੀ ਦਰਿਆ ਵਿਚ  1 ਲੱਖ ਤੋਂ 1.5 ਲੱਖ ਕਿਊਸਿਕ ਤਕ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਠਾਕੁਰਪੁਰ, ਮਿਆਣੀ, ਚੋਂਤਰਾ, ਚੱਕਰੀ, ਸਮਸ਼ੇਰ ਪੁਰ, ਇਸਲਾਮਪੁਰ, ਨਡਾਲਾ, ਟੁੰਡੀ. ਕਮਾਲਪੁਰ ਜੱਟਾਂ, ਵਜ਼ੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ।

ਰਾਵੀ ਦਰਿਆ ਵਿਚ  1.5 ਲੱਖ ਤੋਂ 2 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ  ਓਗਰਾ, ਟਾਡਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਸੋਹਣ, ਅਗਵਾਨ, ਚੰਦੀ ਵਡਾਲਾ, ਚੰਦੂ ਨੰਗਲ, ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਢੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ ਤੇ ਮੋਹਨ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸੇ ਤਰਾਂ ਰਾਵੀ ਦਰਿਆ ਵਿਚ  2 ਲੱਖ ਤੋਂ 4 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਟਾਂਡਾ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਚੇਚੀਆਂ, ਚੰਦੂ ਵਡਾਲਾ, ਚੰਦੂ ਨੰਗਲ ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁੱਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾਂ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਡੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ , ਮੋਹਨ ਨੰਗਲ, ਕਿਲਾਵਾਲੀ, ਸ਼ਾਹਪੁਰ, ਕਬੀਰਪੁਰ, ਆਲੇਚੱਕ, ਮਨਸੂਰਾ, ਬਲੋਲਪੁਰ, ਸ਼ੇਰਪੁਰ ਬਾਹਮਣੀ, ਭਰਥ ਤੇ ਗਾਜੀ ਚੱਕ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ। ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਪਾਣੀ ਦੇ ਇਸੇ ਪੱਧਰ ’ਤੇ ਰੈੱਡ ਸਿਗਨਲ ਹੋ ਜਾਂਦਾ ਹੈ ਤਾਂ ਭਾਵ ਇਹ ਹੁੰਦਾ ਹੈ ਕਿ ਪਿੰਡਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ। ਅਜਿਹੇ ਪਿੰਡਾਂ ਵਿੱਚ ਗੰਡਿਆਲ ਕੀੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਸ਼ਾਮਲ ਹਨ।