ਅਕਾਲੀ ਦਲ ਨੇ ਸਾਬਕਾ ਮੰਤਰੀ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਐਲਾਨਿਆ ਉਮੀਦਵਾਰ, ਮਲੂਕਾ ਬੋਲੇ – ਮੌੜ ਮੰਡੀ ਤੋਂ ਟਿਕਟ ਮਿਲੇ, ਨਹੀਂ ਤਾਂ ਘਰ ਬੈਠ ਜਾਵਾਂਗਾ

0
2814

ਜਲੰਧਰ (ਨਰਿੰਦਰ ਕੁਮਾਰ ਚੂਹੜ) | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੇ 3 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਐੱਸ ਸੀ ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ ਭੁੱਚੋ ਐੱਸ ਸੀ ਹਲਕੇ ਤੋਂ ਦਰਸ਼ਨ ਸਿੰਘ ਪਾਰਟੀ ਦੇ ਉਮੀਦਵਾਰ ਹੋਣਗੇ।

ਸਿਕੰਦਰ ਸਿੰਘ ਮਲੂਕਾ ਨੇ ਇਸ ਫ਼ੈਸਲੇ ‘ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪਾਰਟੀ ਨੇ ਮੇਰੇ ਤੋਂ ਪੁੱਛੇ ਬਿਨਾਂ ਹੀ ਰਾਮਪੁਰਾ ਫੂਲ ਤੋਂ ਮੇਰਾ ਨਾਂ ਐਲਾਨ ਦਿੱਤਾ ਹੈ, ਜਦ ਕਿ ਮੈਂ ਉਥੇ ਕੰਮ ਹੀ ਨਹੀਂ ਕਰ ਰਿਹਾ, ਮੈਂ ਤਾਂ ਮੌੜ ਮੰਡੀ ‘ਚ ਪਿਛਲੇ 2 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ।

ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਮਲੂਕਾ ਨੇ ਕਿਹਾ ਕਿ ਪਿਛਲੇ 45 ਸਾਲਾਂ ਤੋਂ ਪਾਰਟੀ ਦਾ ਹੁਕਮ ਮੰਨਦੇ ਆਏ ਹਾਂ, ਪਾਰਟੀ ਦੀ ਮਦਦ ਕਰਾਂਗੇ। ਜਦ ਪੁੱਛਿਆ ਗਿਆ ਕਿ ਜੇਕਰ ਮੌੜ ਮੰਡੀ ਤੋਂ ਪਾਰਟੀ ਨੇ ਤੁਹਾਨੂੰ ਟਿਕਟ ਨਾ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਫਿਰ ਮੈਂ ਘਰ ਬੈਠ ਜਾਵਾਂਗੇ, ਹਰ ਵਾਰ ਟਿਕਟ ਲੈਣੀ ਜ਼ਰੂਰੀ ਥੋੜ੍ਹੀ ਹੈ। ਬਹੁਤ ਇਲੈਕਸ਼ਨ ਲੜ ਲਏ ਹਨ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।