ਅਜਨਾਲਾ : ਲੰਘੇ ਦਿਨ 13 ਸਾਲਾ ਲੜਕੀ ਨੂੰ ਗੋਲ਼ੀ ਮਾਰਨ ਵਾਲੇ ਸਿਰਫਿਰੇ ਆਸ਼ਿਕ ਨੇ ਆਪਣੇ-ਆਪ ਨੂੰ ਵੀ ਮਾਰੀ ਗੋਲ਼ੀ

0
848

ਅਜਨਾਲਾ | ਅਜਨਾਲਾ ਵਿਚ ਨਾਬਾਲਗ ਕੁੜੀ ਦੇ ਹੋਏ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ। ਪੁਲਸ ਨੇ ਬੀਤੀ ਦੇਰ ਰਾਤ ਮੁੱਖ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਸ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ।

ਮੰਗਲਵਾਰ ਪੁਲਸ ਥਾਣਾ ਅਜਨਾਲਾ ਵੱਲੋਂ ਪਿੰਡ ਸਾਰੰਗਦੇਵ ਦੀ ਬਸਤੀ ਜੱਗੀਵਾਲ ਵਿਖੇ ਇਕ ਨਾਬਾਲਕ ਲੜਕੀ ਦੇ ਹੋਏ ਕਤਲ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ‘ਚੋਂ ਇਕ ਨੌਜਵਾਨ ਦਿਲਜੀਤ ਸਿੰਘ ਵਾਸੀ ਰਾਏਪੁਰ ਕਲਾਂ ਨੂੰ ਉਸੇ ਰਾਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਪੁਲਸ ਵੱਲੋਂ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਰਾਜਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਦੀਨੇਵਾਲ ਨੂੰ ਪਿੰਡ ਅਲੀਵਾਲ ਕੋਟਲੀ ਦੇ ਸਕੂਲ ਵਿਚੋਂ ਨਾਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਕਰਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।