ਨਿਊਜ਼ ਡੈਸਕ| ਏਅਰਟੈੱਲ ਇਸ ਸਾਲ ਫਿਰ ਤੋਂ ਆਪਣੇ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਥਿਤ ਤੌਰ ‘ਤੇ 2023 ਵਿੱਚ ਸਾਰੇ ਪਲਾਨ ਵਿੱਚ ਮੋਬਾਈਲ ਫੋਨ ਕਾਲ ਅਤੇ ਡੇਟਾ ਦਰਾਂ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।
ਦਰਅਸਲ, ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਟੈਰਿਫ ਪਲਾਨ ਵਿੱਚ ਵਾਧੇ ਦਾ ਸੰਕੇਤ ਦਿੱਤਾ ਹੈ। ਇਹ ਫੈਸਲਾ ਅਜਿਹੇ ਸਮੇਂ ‘ਚ ਆ ਰਿਹਾ ਹੈ ਜਦੋਂ ਹੋਰ ਟੈਲੀਕਾਮ ਕੰਪਨੀਆਂ ਵੀ ਆਪਣੇ ਪਲਾਨ ਮਹਿੰਗੇ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਰੈਗੂਲੇਟਰ ਇਸ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਆਮ ਲੋਕ ਵੀ ਇਸ ਨੂੰ ਪੂਰੀ ਤਰ੍ਹਾਂ ਸਮਝ ਰਹੇ ਹਨ। ਇਸ ਲਈ, ਸਾਨੂੰ ਮਜ਼ਬੂਤ ਦੂਰਸੰਚਾਰ ਕੰਪਨੀਆਂ ਦੀ ਜ਼ਰੂਰਤ ਹੈ ਜੋ ਪੇਂਡੂ ਖੇਤਰਾਂ ਵਿੱਚ ਵੀ ਵਧੀਆ ਕਵਰੇਜ ਪ੍ਰਦਾਨ ਕਰਨ ਲਈ ਨਵੀਂ ਤਕਨਾਲੋਜੀ ਵਿੱਚ ਨਿਵੇਸ਼ ਕਰ ਸਕਦੀਆਂ ਹਨ। ਸੁਨੀਲ ਭਾਰਤੀ ਮਿੱਤਲ ਨੇ ਕਿਹਾ ਕਿ ਸਾਲ ਦੇ ਮੱਧ ‘ਚ ਮੋਬਾਈਲ ਟੈਰਿਫ ਪਲਾਨ ਦੀ ਕੀਮਤ ਵਧ ਸਕਦੀ ਹੈ।