ਪੰਜਾਬ ‘ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪੁੱਜਾ, ਦਮੇ ਦੇ ਮਰੀਜ਼ਾਂ ਲਈ ਸਾਹ ਲੈਣਾ ਹੋਇਆ ਮੁਸ਼ਕਲ

0
3986

ਜਲੰਧਰ/ਲੁਧਿਆਣਾ/ਚੰਡੀਗੜ੍ਹ|ਪੰਜਾਬ ਚ ਝੋਨੇ ਦਾ ਸੀਜ਼ਨ 15 ਸਤੰਬਰ 2022 ਤੋਂ ਸ਼ੁਰੂ ਹੋਇਆ, ਜਿਸ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀ ਰੁਝਾਨ ਜਿਵੇਂ-ਜਿਵੇਂ ਵਧਦਾ ਗਿਆ, ਪੰਜਾਬ ਦੀ ਆਬੋ ਹਵਾ ਨਾਲ-ਨਾਲ ਖਰਾਬ ਹੁੰਦੀ ਗਈ ਅਤੇ ਅੱਜ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪੁੱਜ ਗਿਆ। ਪੰਜਾਬ ਚ 15 ਸਤੰਬਰ ਨੂੰ ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ਚ ਹਵਾ ਪ੍ਰਦੂਸ਼ਣ 100 ਸੂਚਕ ਅੰਕ ਸੀ ਅਤੇ ਅੱਜ ਹਵਾ ਪ੍ਰਦੂਸ਼ਣ 184 ਸੂਚਕ ਅੰਕ ਵਧ ਕੇ 284 ਸੂਚਕ ਅੰਕ ਹੋ ਗਿਆ। ਸੂਬੇ ਚ ਹਵਾ ਪ੍ਰਦੂਸ਼ਣ ਵਿਚ ਵਾਧਾ ਹੋਣ ਕਰਕੇ ਮਰੀਜ਼ਾਂ ਖਾਸ ਕਰਕੇ ਦਮੇ ਦੇ ਮਰੀਜ਼ਾਂ ਲਈ ਸਾਹ ਲੈਣਾ ਅੋਖਾ ਹੋ ਗਿਆ ਹੈ। ਹਵਾ ਪ੍ਰਦੂਸ਼ਣ ਪਸ਼ੂਆਂ, ਪੰਛੀਆਂ ਲਈ ਵਾ ਘਾਤਕ ਸਿਧ ਹੋ ਰਿਹਾ ਹੈ।
ਪੰਜਾਬ ਚ 15 ਸਤੰਬਰ ਨੂੰ ਹਵਾ ਪ੍ਰਦੂਸ਼ਣ ਨੇ 100 ਸੂਚਕ ਅੰਕ ਦਾ ਅੰਕੜਾ ਪਾਰ ਨਹੀਂ ਕੀਤਾ ਸੀ ਪਰ ਹੁਣ ਬਹੁਤੇ ਸ਼ਹਿਰਾਂ ਚ ਹਵਾ ਪ੍ਰਦੂਸ਼ਣ 200 ਸੂਚਕ ਅੰਕ ਵੀ ਟੱਪ ਗਿਆ ਹੈ। ਪੰਜਾਬ ਚ 30 ਅਕਤੂਬਰ ਨੂੰ ਲੁਧਿਆਣਾ ਚ ਹਵਾ ਗੁਣਵੱਤਾ 284 ਸੂਚਕ ਅੰਕ, ਅੰਮ੍ਰਿਤਸਰ ਚ 202, ਜਲੰਧਰ ਚ 178, ਖੰਨਾ ਚ 171 ਮੰਜੀ ਗੋਬਿੰਦਗੜ੍ਹ ਚ 156, ਬਠਿੰਡਾ ਚ 154 , ਰੂਪਨਗਹ ਚ 124 ਸੂਚਕ ਅੰਕ ਰਿਹਾ।

ਪੰਜਾਬ ‘ਚ ਪਰਾਲੀ ਸਾੜਨ ਦਾ ਵਧਿਆ ਰੁਝਾਨ

ਪੰਜਾਬ ਵਿੱਚ ਪਿਛਲੇ ਸਾਲ 15 ਸਤੰਬਰ ਤੋਂ 29 ਅਕਤੂਬਰ ਤੱਕ ਪਰਾਲੀ ਸਾੜਨ ਦੇ 8856 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਹੁਣ ਤੱਕ ਕੁੱਲ 12112 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਪਿਛਲੇ ਸਾਲ ਨਾਲੋਂ 30 ਫੀਸਦੀ ਵੱਧ ਹੈ। ਖਾਸ ਕਰ ਕੇ ਦੀਵਾਲੀ ਵਾਲੇ ਦਿਨ ਤੋਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮਾਹਿਰਾਂ ਅਨੁਸਾਰ ਝੋਨੇ ਦੀ ਤੇਜ਼ੀ ਨਾਲ ਕਟਾਈ ਹੋਣ ਨਾਲ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ।

ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2020 ਵਿੱਚ 29 ਅਕਤੂਬਰ ਨੂੰ ਪਰਾਲੀ ਸਾੜਨ ਦੇ 1541 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2021 ਵਿੱਚ 1353 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ 2022 ਵਿੱਚ ਪੰਜਾਬ ਵਿੱਚ 29 ਅਕਤੂਬਰ ਭਾਵ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ 1898 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨੇ ਪਿਛਲੇ 2 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੰਗਰੂਰ ਜ਼ਿਲੇ ਵਿੱਚ ਸਭ ਤੋਂ ਵੱਧ 286 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਪਟਿਆਲਾ ਜ਼ਿਲੇ ਵਿੱਚ 268 ਅਤੇ ਤਰਨਤਾਰਨ ਵਿੱਚ 192, ਫਿਰੋਜ਼ਪੁਰ ਵਿੱਚ 104, ਲੁਧਿਆਣਾ ਵਿੱਚ 105, ਬਠਿੰਡਾ ਵਿੱਚ 108, ਬਰਨਾਲਾ ਵਿੱਚ 109, ਜਲੰਧਰ ਵਿੱਚ 99 ਅਤੇ ਕਪੂਰਥਲਾ ਵਿੱਚ 99 ਮਾਮਲੇ ਸਾਹਮਣੇ ਆਏ ਹਨ।

ਦੀਵਾਲੀ ਵਾਲੇ ਦਿਨ ਤੋਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 24 ਅਕਤੂਬਰ ਨੂੰ ਜਿੱਥੇ ਦੀਵਾਲੀ ਮੌਕੇ ਪਰਾਲੀ ਸਾੜਨ ਦੇ 1019, 25 ਅਕਤੂਬਰ ਨੂੰ 181, 26 ਅਕਤੂਬਰ ਨੂੰ 1238, 27 ਅਕਤੂਬਰ 2067 ਨੂੰ 1111 ਮਾਮਲੇ ਸਾਹਮਣੇ ਆਏ ਹਨ।