Air India ਵੱਲੋਂ ਅੰਮ੍ਰਿਤਸਰ-ਨਾਂਦੇੜ ਸਿੱਧੀ ਉਡਾਣ ਮੁੜ ਸ਼ੁਰੂ, ਪੜ੍ਹੋ ਪੂਰਾ ਸ਼ਡਿਊਲ

0
5165

ਚੰਡੀਗੜ੍ਹ/ਅੰਮ੍ਰਿਤਸਰ | ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਫਲਾਈਟ 55 ਦਿਨਾਂ ਬਾਅਦ ਮੁੜ ਸ਼ੁਰੂ ਹੋ ਰਹੀ ਹੈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਰ ਬੁੱਧਵਾਰ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ ਪਰ ਵਾਪਸੀ ਹਰ ਸ਼ਨੀਵਾਰ ਹੋਵੇਗੀ।

ਜ਼ਿਕਰਯੋਗ ਹੈ ਕਿ 30 ਸਤੰਬਰ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਉਡਾਣ ਬੰਦ ਕਰ ਦਿੱਤੀ ਸੀ, ਜਿਸ ਕਾਰਨ ਪੰਜਾਬ ‘ਚ ਵਿਰੋਧ ਹੋਇਆ ਸੀ।

ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ 3 ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣ ਭਰਦੀ ਸੀ ਪਰ ਤੁਰੰਤ ਏਅਰ ਇੰਡੀਆ ਨੇ ਅੰਮ੍ਰਿਤਸਰ-ਨਾਂਦੇੜ ਦਰਮਿਆਨ ਉਡਾਣ ਨੂੰ ਰੱਦ ਕਰ ਦਿੱਤਾ।

ਹੁਣ ਏਅਰ ਇੰਡੀਆ ਨੇ ਇਸ ਨੂੰ ਹਫਤੇ ‘ਚ ਇਕ ਵਾਰ ਫਿਰ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਫਲਾਈਟ ਹਰ ਬੁੱਧਵਾਰ ਸਵੇਰੇ 10.45 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ।

2.15 ਘੰਟੇ ਦੇ ਸਫਰ ਤੋਂ ਬਾਅਦ ਫਲਾਈਟ ਦੁਪਹਿਰ 1 ਵਜੇ ਨਾਂਦੇੜ ਵਿੱਚ ਉਤਰੇਗੀ ਪਰ ਇਕ ਦਿਨ ਵਿੱਚ ਸ੍ਰੀ ਨਾਂਦੇੜ ਸਾਹਿਬ ਤੋਂ ਪਰਤਣਾ ਸੰਭਵ ਨਹੀਂ ਹੈ। ਇਸ ਲਈ ਏਅਰ ਇੰਡੀਆ ਨੇ ਹਰ ਸ਼ਨੀਵਾਰ ਨੂੰ ਫਲਾਈਟ ਦੀ ਵਾਪਸੀ ਦਾ ਸਮਾਂ ਤੈਅ ਕੀਤਾ ਹੈ।

ਹੁਣ ਇਹ ਹਰ ਸ਼ਨੀਵਾਰ ਨਾਂਦੇੜ ਸਾਹਿਬ ਤੋਂ ਸਵੇਰੇ 9.15 ਵਜੇ ਰਵਾਨਾ ਹੋਵੇਗੀ ਅਤੇ ਰਾਤ 11.30 ਵਜੇ ਅੰਮ੍ਰਿਤਸਰ ਲੈਂਡ ਹੋ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ