ਅਗਨੀਵੀਰ ਅੰਮ੍ਰਿਤਪਾਲ ਦੇ ਘਰ ਪੁੁੱਜੇ CM ਮਾਨ, ਪਰਿਵਾਰ ਨੂੰ ਸੌਂਪਿਆ ਇਕ ਕਰੋੜ ਦਾ ਚੈੱਕ

0
1814

ਮਾਨਸਾ, 16 ਅਕਤੂਬਰ| ਮੁੱਖ ਮੰਤਰੀ ਭਗਵੰਤ ਮਾਨ ਅੱਜ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਕੋਟਲੀ ਕਲਾਂ ਪੁੱਜੇ, ਜਿਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਪਰਿਵਾਰ ਨੂੰ ਆਰਥਿਕ ਮਦਦ ਵਜੋਂ ਇਕ ਕਰੋੜ ਦਾ ਚੈੱਕ ਸੌਂਪਿਆ।

ਮੁੱਖ ਮੰਤਰੀ ਮਾਨ ਅਗਨੀਵੀਰ ਨੂੰ ਸ਼ਹੀਦ ਦੀ ਦਰਜਾ ਦੇਣ ਦੀ ਮੰਗ ਕੀਤੀ। ਮਾਨ ਨੇ ਇਸ ਮੌਕੇ ਕੇਂਦਰ ਦੀ ਇਸ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਸ਼ੁਰੂ ਕਰਨ ਦਾ ਮਤਲਬ ਸਾਡੇ ਜਵਾਨਾਂ ਦੇ ਹੌਸਲੇ ਨੂੰ ਤੋੜਨਾ ਹੈ।

ਮਾਨ ਨੇ ਕਿਹਾ ਕਿ ਸਾਡੇ ਜਵਾਨ .0 ਡਿਗਰੀ ਤਾਪਮਾਨ ਵਿਚ ਕਸ਼ਮੀਰ ਵਿਚ ਤੇ ਸਭ ਤੋਂ ਜਿਆਦਾ ਤਾਪਮਾਨ ਵਿਚ ਜੈਸਲਮੇਰ ਵਿਚ ਡਿਊਟੀਆਂ ਦਿੰਦੇ ਨੇ ਤਾਂ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਫੌਜ ਨੂੰ ਵੀ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ, ਸੈਨਿਕ ਭਲਾਈ ਬੋਰਡਾਂ ਨੂੰ ਵੀ ਇਸ ਸਮੇਂ ਪਰਿਵਾਰ ਨਾਲ ਖੜਨਾ ਚਾਹੀਦਾ ਹੈ।