ਇੰਮੀਗ੍ਰੇਸ਼ਨ ਵਾਲੇ ਨੌਜਵਾਨਾਂ ਦੇ ਲੱਖਾਂ ਲੈ ਕੇ ਭੱਜ ਰਹੇ ਏਜੰਟਾਂ ਨੇ ਹੋਟਲ ਮੈਨੇਜਰ ਨੂੰ ਮਾਰੀਆਂ ਗੋਲੀਆਂ

0
1415

ਅੰਮ੍ਰਿਤਸਰ, 27 ਦਸੰਬਰ| ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਂਦੇ ਹੋਟਲ ਜੇਕੇ ਕਲਾਸਿਕ ਦਾ ਹੈ, ਜਿਥੋਂ ਬੀਤੀ ਰਾਤ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਮੈਨੇਜਰ ਜਗਰੂਪ ਸਿੰਘ ਨੂੰ ਗੋਲੀ ਲੱਗਣ ‘ਤੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਹੋਟਲ ਵਿਚ ਦੋ ਦਿਨ ਤੋਂ ਗਗਨਦੀਪ ਕੁਮਾਰ ਫਰੀਦਕੋਟ ਅਤੇ ਰੋਹਿਤ ਸਿੰਘ ਉਤਰਾਖੰਡ ਰਹਿ ਸਨ, ਜਿਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਦੁਬਈ ਦੇ ਜਤਿੰਦਰ ਸਿੰਘ ਨਾਲ ਗੱਲਬਾਤ ਤੈਅ ਕੀਤੀ ਸੀ ਪਰ ਜਦੋਂ ਲੜਕੇ ਦਿੱਲੀ ਭੇਜੇ ਤਾਂ ਵੀਜ਼ਾ ਅਤੇ ਟਿਕਟ ਦੇ ਇਵਜ਼ ਵਿਚ ਜਤਿੰਦਰ ਸਿੰਘ ਨੇ ਪੂਰੇ ਪੈਸੇ ਮੰਗੇ ਅਤੇ ਆਪਣੇ ਭਰਾ ਰਵਿੰਦਰ ਉਰਫ ਰਿੱਕੀ ਨੂੰ ਤਿੰਨ ਨੌਜਵਾਨਾਂ ਨਾਲ ਪੈਸੇ ਲੈਣ ਹੋਟਲ ਭੇਜਿਆ, ਜਿਥੋਂ ਰਵਿੰਦਰ ਨੂੰ ਇੰਮੀਗ੍ਰੇਸ਼ਨ ਵਾਲੇ ਨੌਜਵਾਨਾਂ ਵਲੋਂ 16 ਤੋਂ 17 ਲੱਖ ਗਿਣ ਕੇ ਦਿੱਤਾ ਗਿਆ।

ਪਰ ਰਵਿੰਦਰ ਸਿੰਘ ਵਲੋਂ ਪੈਸੇ ਲੈ ਕੇ ਭੱਜਣ ਦੀ ਫਿਰਾਕ ਵਿਚ ਗਗਨਦੀਪ ਅਤੇ ਰੋਹਿਤ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਭੱਜਣ ਲੱਗੇ ਤਾਂ ਹੋਟਲ ਮੈਨੇਜਰ ਨੇ ਆਪਣੇ ਦੋ ਸਾਥੀਆਂ ਨਾਲ ਉਨ੍ਹਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਵਿੰਦਰ ਵਲੋਂ ਚਲਾਈ ਗੋਲੀ ਮੈਨੇਜਰ ਜਗਰੂਪ ਦੇ ਹੱਥ ਵਿਚ ਲੱਗਣ ‘ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਪਾਰਟੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।