1500 ਦਾ ਆਕਸੀਜ਼ਨ ਸਿਲੰਡਰ ਬਲੈਕ ‘ਚ ਵੇਚ ਰਿਹਾ ਸੀ 18 ਹਜ਼ਾਰ ਦਾ, ਏਜੰਸੀ ਮਾਲਕ ਅਸ਼ਵਨੀ ਗੋਇਲ ਗ੍ਰਿਫਤਾਰ; ਥਾਣੇ ਤੋਂ ਹੀ ਜ਼ਮਾਨਤ ਲੈ ਕੇ ਘਰ ਗਿਆ ਅਰੋਪੀ

0
2774

ਜਲੰਧਰ | ਮਹਾਮਾਰੀ ਦੇ ਇਸ ਦੌਰ ਵਿੱਚ ਲੋਕ ਬਲੈਕ ਮਾਰਕੇਟਿੰਗ ਕਰਨ ਤੋਂ ਬਾਜ਼ ਨਹੀਂ ਆ ਰਹੇ। ਜਲੰਧਰ ਦੇ ਮਦਨ ਫਲੌਰ ਮਿਲ ਚੌਕ ਵਿੱਚ ਆਕਸੀਜ਼ਨ ਸਿਲੰਡਰ ਦੀ ਬਲੈਕ ਮਾਰਕੇਟਿੰਗ ਕਰਨ ਵਾਲੇ ਅਰੋਪੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਫੇਅਰ ਡੀਲ ਨਾਂ ਦੀ ਏਜੰਸੀ ਚਲਾਉਣ ਵਾਲੇ ਅਸ਼ਵਨੀ ਗੋਇਲ ਨੂੰ ਪੁਲਿਸ ਨੇ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਹੈ।

ਪੰਜਾਬ ਹਊਮਨ ਰਾਈਟਜ਼ ਜਥੇਬੰਦੀ ਦੇ ਜਿਲਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਉਹ ਕੱਲ ਸਟਿੰਗ ਆਪ੍ਰੇਸ਼ਨ ਕਰਨ ਲਈ ਫੇਅਰ ਡੀਲ ਏਜੰਸੀ ਗਏ ਅਤੇ ਕਮਰਸ਼ਿਅਲ ਇਸਤੇਮਾਲ ਵਾਸਤੇ ਆਕਸੀਜ਼ਨ ਸਿਲੰਡਰ ਮੰਗਿਆ।

ਕੰਪਨੀ ਦੇ ਮਾਲਕ ਅਸ਼ਵਨੀ ਗੋਇਲ ਨੇ 1500 ਰੁਪਏ ਵਿੱਚ ਵਿਕਣ ਵਾਲਾ ਸਿਲੰਡਰ 18 ਹਜ਼ਾਰ 600 ਰੁਪਏ ਵਿੱਚ ਦਿੱਤਾ। ਫਿਲਹਾਲ ਸਰਕਾਰ ਨੇ ਆਕਸੀਜ਼ਨ ਸਿਲੰਡਰ ਨੂੰ ਕਮਰਸ਼ੀਅਲ ਇਸਤੇਮਾਲ ਵਾਸਤੇ ਵੇਚਣ ਉੱਤੇ ਰੋਕ ਲਗਾਈ ਹੋਈ ਹੈ। ਇਸ ਸਟਿੰਗ ਦਾ ਵੀਡੀਓ ਬਣਾ ਕੇ ਅਫਸਰਾਂ ਨੂੰ ਭੇਜਿਆ ਪਰ ਕਿਸੇ ਨੇ ਐਕਸ਼ਨ ਨਾ ਲਿਆ। ਇਸ ਤੋਂ ਬਾਅਦ ਖੁਦ ਡਰੱਗ ਇੰਸਪੈਕਟਰ ਨੂੰ ਲੈ ਕੇ ਗਏ ਤਾਂ ਫਿਰ ਪੁਲਿਸ ਬੁਲਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਥਾਣਾ ਨੰਬਰ ਤਿੰਨ ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਦੇ ਬਲਾਉਣ ਤੋਂ ਬਾਅਦ ਅਸੀਂ ਗਏ ਸਾਂ। ਏਜੰਸੀ ਮਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਅਰੋਪੀ ਅਸ਼ਵਨੀ ਨੂੰ 6 ਘੰਟੇ ਵਿੱਚ ਹੀ ਥਾਣੇ ਤੋਂ ਜ਼ਮਾਨਤ ਮਿਲ ਗਈ ਅਤੇ ਉਹ ਆਪਣੇ ਘਰ ਚਲਾ ਗਿਆ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।