ਵੀਡੀਓ ਵਾਇਰਲ ਮਗਰੋਂ ਡਿਪ੍ਰੈਸ਼ਨ ‘ਚ ਆਇਆ ਕੁੱਲ੍ਹੜ ਪੀਜ਼ਾ ਕਪਲ, ਪਬਲਿਕ ਤੋਂ ਕੀਤੀ ਇਹ ਅਪੀਲ

0
953

ਜਲੰਧਰ, 26 ਸਤੰਬਰ | ਵੀਡੀਓ ਵਾਇਰਲ ਹੋਣ ਮਗਰੋਂ ਡਿਪ੍ਰੈਸ਼ਨ ‘ਚ ਕੁੱਲ੍ਹੜ ਪੀਜ਼ਾ ਕਪਲ ਆ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੋਸਟ ਜਾਰੀ ਕਰਕੇ ਕਿਹਾ ਕਿ ਸਾਡੀ ਹਿੰਸਤ ਨਹੀਂ ਪੈਂਦੀ ਕਿ ਵਾਰ-ਵਾਰ ਇੰਟਰਵਿਊ ਜਾਂ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਦੱਸੀਏ ਸਪੱਸ਼ਟੀਕਰਨ।

ਉਨ੍ਹਾਂ ਕਿਹਾ ਕਿ ਸਾਨੂੰ ਰਾਜ਼ੀਨਾਮੇ ਲਈ ਅਫੋਰਸ ਕੀਤਾ ਜਾ ਰਿਹਾ ਸੀ, ਕੁਝ ਪੋਲੀਟੀਕਲ ਪ੍ਰੈਸ਼ਰ ਕਾਰਨ ਅਸੀਂ ਮਨ੍ਹਾ ਕਰ ਦਿੱਤਾ ਤਾਂ ਸਾਡੇ ਖਿਲ਼ਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਮੇਰੇ ਕੋਲ ਸਾਰੇ ਸਬੂਤ ਹਨ ਪਰ ਕੋਈ ਪੋਲੀਟੀਕਲ ਸਬੂਤ ਨਹੀਂ ਹਨ। ਪਬਲਿਕ ਤੋਂ ਇਲਾਵਾ ਸਾਨੂੰ ਇਨਸਾਫ ਦਿਵਾਉਣ ਲਈ ਕੋਈ ਨਹੀਂ ਤੇ ਵੀਡੀਓ ਵਾਇਰਲ ਕਰਨ ਨੂੰ ਰੋਕਣ ਵਿਚ ਤੁਹਾਡੇ ਸਾਥ ਦੀ ਲੋੜ ਹੈ।

ਵੇਖੋ ਵੀਡੀਓ