ਹਿੰਦੂ ਨੇਤਾ ਸੂਰੀ ਦੇ ਕਤਲ ਤੋਂ ਬਾਅਦ ਲੱਡੂ ਵੰਡਣ ਵਾਲੇ ਖਿਲਾਫ ਕੇਸ ਦਰਜ

0
485

ਲੁਧਿਆਣਾ | ਅੰਮ੍ਰਿਤਸਰ ਵਿਚ ਇੱਕ ਹਿੰਦੂ ਆਗੂ ਦੀ ਹੱਤਿਆ ਤੋਂ ਬਾਅਦ ਇਕ ਵਿਅਕਤੀ ਵੱਲੋਂ ਲੋਕਾਂ ਨੂੰ ਲੱਡੂ ਵੰਡੇ ਜਾਣ ਸਬੰਧੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹਨੀ ਭਾਰਦਵਾਜ ਨਾਮਕ ਵਿਅਕਤੀ ਦੀ ਸ਼ਿਕਾਇਤ ‘ਤੇ ਇਸ ਬਾਰੇ ਥਾਣਾ ਸਲੇਮ ਟਾਬਰੀ ਵਿਖੇ 295 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।