ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਪਹਿਲੇ ਮੰਤਰੀ ਮੰਡਲ ਦਾ ਵਿਸਥਾਰ ਬੁੱਧਵਾਰ ਸ਼ਾਮ ਨੂੰ ਹੋਇਆ, ਜਿਸ ਵਿਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ।
ਮੰਤਰੀ ਮੰਡਲ ਦੇ ਵਿਸਥਾਰ ਅਤੇ ਤਬਦੀਲੀ ਤੋਂ ਬਾਅਦ ਹੁਣ ਸਰਕਾਰ ਨੇ ਸ਼ਾਮ 5 ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਸ਼ਾਮ 7 ਵਜੇ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।
ਮੋਦੀ ਸਰਕਾਰ ਦੇ ਨਵੇਂ ਕੈਬਨਿਟ ਮੰਤਰੀ
- ਨਾਰਾਇਣ ਰਾਣੇ
- ਸਰਵਾਨੰਦ ਸੋਨੋਵਾਲ
- ਡਾ. ਵਿਰੇਂਦਰ ਕੁਮਾਰ
- ਜਿਓਤੀਰਾਦਿਤਿਆ ਸਿੰਧੀਆ
- ਰਾਮ ਚੰਦਰ ਪ੍ਰਸਾਦ ਸਿੰਘ
- ਅਸ਼ਵਨੀ ਵੈਸ਼ਣਵ
- ਪਸ਼ੂਪਤੀ ਕੁਮਾਰ ਪਾਰਸ
- ਕਿਰੇਨ ਰਿਜਿਜੂ
- ਰਾਜ ਕੁਮਾਰ ਸਿੰਘ
- ਹਰਦੀਪ ਸਿੰਘ ਪੁਰੀ
- ਮਨਸੁਖ ਮਾਂਡਵੀਆ
- ਭੁਪੇਂਦਰ ਯਾਦਵ
- ਪੁਰਸ਼ੋਤਮ ਰੁਪਾਲਾ
- ਜੀ. ਕਿਸ਼ਨ ਰੈੱਡੀ
- ਅਨੁਰਾਗ ਸਿੰਘ ਠਾਕੁਰ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਚ ਪਹਿਲੀ ਵਾਰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ ਕੁਲ 43 ਮੰਤਰੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਚ 15 ਮੰਤਰੀ ਕੈਬਨਿਟ ਪੱਧਰ ਦੇ ਅਤੇ 28 ਰਾਜ ਮੰਤਰੀ ਬਣਾਏ ਗਏ ਹਨ।
ਇਸ ਵਿਸਥਾਰ ਨੂੰ ਵੱਡਾ ਫੇਰਬਦਲ ਮੰਨਿਆ ਜਾ ਰਿਹਾ ਹੈ, ਜਿਸ ਵਿਚ ਕਈ ਨਵੇਂ ਚਿਹਰੇ ਕੈਬਨਿਟ ‘ਚ ਸ਼ਾਮਿਲ ਕੀਤੇ ਗਏ ਹਨ।
ਕੈਬਨਿਟ ਮੰਤਰੀ ਦੇ ਤੌਰ ‘ਤੇ ਕੁਲ 15 ਮੰਤਰੀਆਂ ਨੂੰ ਬੁੱਧਵਾਰ ਸਹੁੰ ਚੁਕਾਈ ਗਈ।
ਨਵੇਂ ਰਾਜ ਮੰਤਰੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸੰਖਿਆ 28 ਹੈ।
ਅਗਲੇ ਸਾਲ ਯੂ. ਪੀ. ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਉਥੋਂ ਦੇ ਕਈ ਜਾਤਾਂ ਨਾਲ ਸੰਬੰਧਿਤ ਮੰਤਰੀ ਬਣਾਏ ਗਏ ਹਨ।
ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਹੀ ਸਿਹਤ, ਸਿੱਖਿਆ, ਵਾਤਾਵਰਣ ਅਤੇ ਸੂਚਨਾ ਤੇ ਟੈਕਨਾਲੋਜੀ ਵਿਭਾਗ ਦੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ। ਮੋਦੀ ਸਰਕਾਰ ਦੇ ਕੁਲ 12 ਮੰਤਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।
ਇਨ੍ਹਾਂ ਮੰਤਰੀਆਂ ਨੇ ਦਿੱਤੇ ਅਸਤੀਫੇ
- ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ
- ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ
- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ
- ਸਿਹਤ ਮੰਤਰੀ ਡਾ. ਹਰਸ਼ਵਰਧਨ
- ਲੇਬਰ ਮੰਤਰੀ ਸੰਤੋਸ਼ ਗੰਗਵਾਰ
- ਸਿੱਖਿਆ ਮੰਤਰੀ ਰਸੇਸ਼ ਪੋਖਰਿਆਲ ਨਿਸ਼ੰਖ
- ਰਤਨ ਲਾਲ ਕਟਾਰੀਆ
- ਸੰਜੇ ਦੂਤਰੇ
- ਦੇਵੋਸ਼੍ਰੀ ਚੌਧਰੀ
- ਬਾਬੁਲ ਸੁਪਰੀਓ
- ਸਦਾਨੰਦ ਗੌੜਾ
- ਪ੍ਰਤਾਪ ਸਾਰੰਗੀ
ਪੰਜਾਬ(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)