ਜ਼ਿਮਨੀ ਚੋਣਾਂ ‘ਚ ਹਾਰ ਪਿੱਛੋਂ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਕਵਿਤਾ, ਲਿਖਿਆ- ਕੁਛ ਤੋ ਕਮੀ ਰਹੀ ਹੋਗੀ ਮੁਝਮੇ…

0
214

ਚੰਡੀਗੜ੍ਹ| ਜਲੰਧਰ ਜ਼ਿਮਨੀ ਵਿਚ ਆਪਣੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਾ ਉੇਤੇ ਇਕ ਕਵਿਤਾ ਸ਼ੇਅਰ ਕੀਤੀ ਹੈ। ਇਸ ਕਵਿਤਾ ਵਿਚ ਉਹ ਲਿਖਦੇ ਹਨ ਕਿ…ਕੁਛ ਤੋ ਕਮੀ ਰਹੀ ਹੋਗੀ ਮੁਝਮੇ…ਸ਼ਾਇਦ ਮੁਝੇ ਹੀ ਸਮਝ ਨਾ ਆਇਆ ਹੋਗਾ…ਹੋਗਾ ਵੋ ਅਪਨਾ, ਜੋ ਲਗਾ ਮੁਝੇ ਪਰਾਇਆ।
ਰਾਜਾ ਵੜਿੰਗ ਇਸ ਕਵਿਤਾ ਜ਼ਰੀਏ ਆਪਣੀ ਕਿਸੇ ਕਮੀ ਬਾਰੇ ਦੱਸਣਾ ਚਾਹੁੰਦੇ ਹਨ ਜਾਂ ਫਿਰ ਕਿਸੇ ਹੋਰ ਉਤੇ ਨਿਸ਼ਾਨਾ ਸਾਧ ਰਹੇ ਹਨ, ਇਹ ਤਾਂ ਸਮਝ ਨਹੀਂ ਆ ਰਹੀ।
ਇਸ ਕਵਿਤਾ ਨੂੰ ਇਸ ਗੱਲ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਸੁਸ਼ੀਲ ਰਿੰਕੂ ਕਾਂਗਰਸ ਵਿਚ ਹੁੰਦੇ ਹੋਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਕੁਝ ਕਹਿਣਾ ਚਾਹੁੰਦੇ ਸਨ, ਪਰ ਉਹ ਸਮਝ ਨਹੀਂ ਸਕੇ। ਜ਼ਿਕਰਯੋਹ ਹੈ ਕਿ ਲੰਘੇ ਦਿਨੀਂ ਕਾਂਗਰਸ ਤੋਂ ਆਪ ਵਿਚ ਗਏ ਸੁਸ਼ੀਲ ਰਿੰਕੂ ਦੀ ਵੱਡੀ ਜਿੱਤ ਹੋਈ ਹੈ।
ਸੁਸ਼ੀਲ ਰਿੰਕੂ ਦੀ ਜਿੱਤ ਤੋਂ ਬਾਅਦ ਹੀ ਰਾਜਾ ਵੜਿੰਗ ਨੇ ਇਹ ਕਵਿਤਾ ਸ਼ੇਅਰ ਕੀਤੀ ਹੈ।