ਪਤੀ ਦੀ ਮੌਤ ਤੋਂ ਬਾਅਦ ਪਤਨੀ ਨੇ ਕੀਤਾ ਬੇਟੇ ਦਾ ਕਤਨ, ਫਿਰ ਦਿੱਤੀ ਜਾਨ

0
470

ਬੇਲਾਗਵੀ| ਨਸ਼ੇੜੀ ਪਤੀ ਨੇ ਜ਼ਹਿਰ ਖਾ ਕੇ ਦਮ ਤੋੜ ਦਿੱਤਾ। ਪਤੀ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਪਤਨੀ ਨੇ ਨਾ ਸਿਰਫ਼ ਆਪਣੀ ਜਾਨ ਦੇ ਦਿੱਤੀ ਸਗੋਂ ਡੇਢ ਸਾਲ ਦੇ ਛੋਟੇ ਬੇਟੇ ਦੀ ਵੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੇਲਾਗਾਵੀ ਤਾਲੁਕ ਦੇ ਪਿੰਡ ਵਾਂਤਾਮੁਰੀ ਦੀ ਰਹਿਣ ਵਾਲੀ 25 ਸਾਲਾ ਹੋਲੇਪਾ ਮਾਰੂਤੀ ਮਸਤੀ ਨੇ ਖੁਦਕੁਸ਼ੀ ਕਰ ਲਈ, ਜਿਸ ਬਾਅਦ 22 ਸਾਲਾ ਪਤਨੀ ਵਸੰਤੀ ਨੇ ਵੀ ਕੁਝ ਨਾ ਦੇਖ ਕੇ ਪਹਿਲਾਂ ਆਪਣੇ ਡੇਢ ਸਾਲ ਦੇ ਬੇਟੇ ਨੂੰ ਵੀ ਮਾਰ ਦਿੱਤਾ। ਆਪਣੀ ਜਾਨ ਵੀ ਦੇ ਦਿੱਤੀ।

ਪੁਲਿਸ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਹੋਲੇਪਾ ਨਸ਼ੇ ਦੀ ਹਾਲਤ ‘ਚ ਆਪਣੇ ਘਰ ਆਇਆ ਅਤੇ ਆਪਣੀ ਪਤਨੀ ਨਾਲ ਝਗੜਾ ਕਰਨ ਲੱਗਾ। ਇਸ ਦੌਰਾਨ ਪਤਨੀ ਨੂੰ ਧਮਕੀ ਵੀ ਦਿੱਤੀ ਕਿ ਉਹ ਜ਼ਹਿਰ ਖਾ ਲਵੇਗਾ ਅਤੇ ਆਖਿਰਕਾਰ ਉਹ ਵੀ ਖਾ ਗਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ।

ਇਸ ਦੁੱਖ ਨੂੰ ਝੱਲਣ ਤੋਂ ਅਸਮਰੱਥ ਵਸੰਤੀ ਨੇ ਵੀ ਦੋਵਾਂ ਬੱਚਿਆਂ ਸਮੇਤ ਆਪਣੀ ਜਾਨ ਦੇਣ ਦਾ ਫ਼ੈਸਲਾ ਕੀਤਾ। ਵਸੰਤੀ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਛੋਟੇ ਬੇਟੇ ਸਮੇਤ ਲਾਪਤਾ ਹੋ ਗਈ ਸੀ। ਰਿਸ਼ਤੇਦਾਰਾਂ ਨੇ ਥਾਂ-ਥਾਂ ਭਾਲ ਕਰਨ ‘ਤੇ ਉਸ ਦੀ ਲਾਸ਼ ਪਿੰਡ ਤੋਂ ਦੂਰ ਖੇਤਾਂ ‘ਚ ਪਈ ਮਿਲੀ। ਮਾਮਲੇ ਦੀ ਜਾਂਚ ‘ਚ ਪਤਾ ਲੱਗਾ ਕਿ ਵਸੰਤੀ ਨੇ ਪਹਿਲਾਂ ਬੱਚੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਅਤੇ ਫਿਰ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਪੁਲਿਸ ਨੂੰ ਬੱਚੇ ਦੀ ਲਾਸ਼ ਦਰੱਖਤ ਕੋਲ ਮਿਲੀ।